ਤੜਕਸਾਰ ਮਚੇ ਭਾਂਬੜ! 7 ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ

Friday, Sep 06, 2024 - 09:10 AM (IST)

ਮੁੰਬਈ (ਭਾਸ਼ਾ): ਮੁੰਬਈ ਵਿਚ ਅੱਜ ਤੜਕਸਾਰ ਇਕ 7 ਮੰਜ਼ਿਲਾ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ ਹੈ। ਫ਼ਿਲਹਾਲ ਇਸ ਅੱਗ ਵਿਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ। ਫਾਇਰ ਬ੍ਰਿਗੇਡ ਵੱਲੋਂ ਇਸ ਨੂੰ ਲੈਵਲ-2 ਦੀ ਅੱਗ ਐਲਾਨਿਆ ਗਿਆ ਹੈ। ਫ਼ਾਇਰ ਬ੍ਰਿਗੇਡ ਦੀਆਂ 8 ਗੱਡੀਆਂ ਸਣੇ ਹੋਰ ਵਾਹਨਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਨਿੱਕੀ ਉਮਰੇ ਕਰਵਾਈ Love Marriage ਦਾ ਦਰਦਨਾਕ ਅੰਤ! ਭੁੱਬਾਂ ਮਾਰ ਰੋ ਰਿਹਾ ਪਰਿਵਾਰ

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਨਗਰ ਨਿਕਾਏ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲੋਅਰ ਪਰੇਲ ਇਲਾਕੇ ਵਿਚ ਕਮਲਾ ਮਿਲ ਕੈਂਪਸ ਦੀ 'ਟਾਈਮਸ ਟਾਵਰ' ਇਮਾਰਤ ਵਿਚ ਸਵੇਰੇ ਤਕਰੀਬਨ ਸਾਢੇ 6 ਵਜੇ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਫ਼ਾਇਰ ਬ੍ਰਿਗੇਡ ਵਿਭਾਗ ਨੇ ਇਸ ਨੂੰ ਲੈਵਲ 2 ਦੀ ਅੱਗ ਐਲਾਨਿਆ ਹੈ। ਫ਼ਾਇਰ ਬ੍ਰਿਗੇਡ ਦੀਆਂ 8 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਫ਼ਿਲਹਾਲ ਕੋਈ ਖ਼ਬਰ ਨਹੀਂ ਮਿਲੀ ਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News