ਦਿੱਲੀ ਸਥਿਤ ਏਮਜ਼ ਦੀ ਦੂਜੀ ਮੰਜ਼ਿਲ ''ਚ ਲੱਗੀ ਅੱਗ, ਫਰਨੀਚਰ ਅਤੇ ਰਿਕਾਰਡ ਸੜਿਆ

Thursday, Jan 04, 2024 - 11:52 AM (IST)

ਦਿੱਲੀ ਸਥਿਤ ਏਮਜ਼ ਦੀ ਦੂਜੀ ਮੰਜ਼ਿਲ ''ਚ ਲੱਗੀ ਅੱਗ, ਫਰਨੀਚਰ ਅਤੇ ਰਿਕਾਰਡ ਸੜਿਆ

ਨਵੀਂ ਦਿੱਲੀ- ਦਿੱਲੀ ਵਿਚ ਸਥਿਤ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) 'ਚ ਵੀਰਵਾਰ ਸਵੇਰੇ ਅੱਗ ਲੱਗ ਗਈ। ਫਾਇਰ ਬ੍ਰਿਗੇਡ ਸੇਵਾ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਅੱਗ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ ਅਤੇ ਫ਼ਿਲਹਾਲ ਅੱਗ ਲੱਗਣ ਦੇ ਕਾਰਨ ਦੀ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਸਵੇਰੇ 5 ਵਜ ਕੇ 59 ਮਿੰਟ 'ਤੇ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ।

ਅਧਿਕਾਰੀਆਂ ਮੁਤਾਬਕ ਸਵੇਰੇ 6 ਵਜ ਕੇ 20 ਮਿੰਟ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ। ਦਿੱਲੀ ਫਾਇਰ ਬ੍ਰਿਗੇਡ ਸੇਵਾ ਮੁਤਾਬਕ ਅੱਗ ਹਸਪਤਾਲ ਦੀ ਦੂਜੀ ਮੰਜ਼ਿਲ 'ਤੇ ਟੀਚਿੰਗ ਸੈਕਸ਼ਨ ਵਿਚ ਡਾਇਰੈਕਟਰ ਦੇ ਦਫ਼ਤਰ ਦੇ ਅੰਦਰ ਲੱਗੀ। ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ, ਹਾਲਾਂਕਿ ਕੁਝ ਫਾਈਲਾਂ, ਦਫ਼ਤਰ ਦੇ ਰਿਕਾਰਡ, ਦਫਤਰ ਦੇ ਅੰਦਰ ਰੱਖਿਆ ਫਰਿੱਜ ਅਤੇ ਫਰਨੀਚਰ ਸੜ ਗਿਆ।


author

Tanu

Content Editor

Related News