ਗਹਿਣੇ ਬਣਾਉਣ ਵਾਲੀ ਇਕਾਈ ''ਚ ਲੱਗੀ ਅੱਗ, 14 ਮਜ਼ਦੂਰ ਝੁਲਸੇ

Tuesday, Sep 24, 2024 - 06:33 PM (IST)

ਸੂਰਤ : ਮੰਗਲਵਾਰ ਨੂੰ ਗੁਜਰਾਤ ਦੇ ਸੂਰਤ ਸ਼ਹਿਰ 'ਚ ਗਹਿਣੇ ਬਣਾਉਣ ਵਾਲੀ ਇਕਾਈ 'ਚ ਅੱਗ ਲੱਗਣ ਕਾਰਨ 14 ਮਜ਼ਦੂਰ ਝੁਲਸ ਗਏ। ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੂਰਤ ਨਗਰ ਨਿਗਮ ਦੇ ਮੁੱਖ ਫਾਇਰ ਅਫ਼ਸਰ ਇੰਚਾਰਜ ਬਸੰਤ ਪਾਰੀਕ ਨੇ ਦੱਸਿਆ ਕਿ ਗਹਿਣੇ ਬਣਾਉਣ ਲਈ ਸੋਨਾ ਪਿਘਲਣ ਲਈ ਵਰਤੀ ਜਾਂਦੀ ਗੈਸ ਪਾਈਪਲਾਈਨ ਵਿੱਚ ਲੀਕ ਹੋਣ ਕਾਰਨ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਅੱਗ ਲੱਗ ਗਈ। 

ਇਹ ਵੀ ਪੜ੍ਹੋ ਸਮੋਸਾ ਪਾਰਟੀ ਦੇਣ ਤੋਂ ਇਨਕਾਰ ਕਰਨ 'ਤੇ ਹੈਵਾਨ ਬਣੇ ਦੋਸਤ, ਬੇਰਹਿਮੀ ਨਾਲ ਕਰ 'ਤਾ ਕਤਲ

ਇਸ ਬਾਰੇ ਕਟਾਰਗਾਮ ਥਾਣੇ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਹਿਣਾ ਬਣਾਉਣ ਵਾਲੀ ਕੰਪਨੀ 'ਆਰਵੀ ਔਰਨਾਮੈਂਟਸ' 'ਚ ਲੱਗੀ ਅੱਗ 'ਚ 14 ਕਰਮਚਾਰੀ ਝੁਲਸ ਗਏ, ਜਿਨ੍ਹਾਂ 'ਚੋਂ ਦੋ ਦੀ ਹਾਲਤ ਗੰਭੀਰ ਹੈ। ਇਕ ਹੋਰ ਫਾਇਰ ਅਧਿਕਾਰੀ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਛੇ ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਗ ਹੋਰ ਥਾਵਾਂ ’ਤੇ ਫੈਲਣ ਤੋਂ ਪਹਿਲਾਂ ਹੀ ਬੁਝ ਗਈ।

ਇਹ ਵੀ ਪੜ੍ਹੋ ਵੱਡਾ ਫ਼ੈਸਲਾ: ਜੇਲ੍ਹਾਂ ਦੇ ਕੈਦੀ ਹੁਣ ਵੇਚਣਗੇ ਪੈਟਰੋਲ-ਡੀਜ਼ਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News