ਪੂਰਬੀ ਦਿੱਲੀ ਦੇ ਗਾਂਧੀ ਨਗਰ ''ਚ ਫੈਕਟਰੀ ''ਚ ਲੱਗੀ ਅੱਗ
Wednesday, Aug 09, 2023 - 04:55 PM (IST)
ਨਵੀਂ ਦਿੱਲੀ- ਪੂਰਬੀ ਦਿੱਲੀ ਦੇ ਗਾਂਧੀ ਨਗਰ ਇਲਾਕੇ ਵਿਚ ਇਕ ਪਲਾਈਵੁੱਡ ਫੈਕਟਰੀ ਵਿਚ ਬੁੱਧਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਸਵੇਰੇ 4 ਵਜ ਕੇ 7 ਮਿੰਟ 'ਤੇ ਮਿਲੀ, ਜਿਸ ਤੋਂ ਬਾਅਦ 21 ਗੱਡੀਆਂ ਘਟਨਾ ਵਾਲੀ ਥਾਂ 'ਤੇ ਭੇਜੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਅੱਗ ਦੇ ਕਾਬੂ ਪਾ ਲਿਆ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਗਨੀਮਤ ਇਹ ਰਹੀ ਕਿ ਕਿਸੇ ਦੇ ਅੱਗ ਕਾਰਨ ਝੁਲਸ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਇਕ ਚਸ਼ਮਦੀਦ ਨੇ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕੀਤੀ ਹੁੰਦੀ ਤਾਂ ਅੱਗ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਸੀ। ਕਰਨਦੀਪ ਸਿੰਘ ਨਾਮੀ ਵਿਅਕਤੀ ਨੇ ਦੋਸ਼ ਲਾਇਆ ਕਿ ਜਗਮੋਹਨ ਪਲਾਈਵੁੱਡ ਫੈਕਟਰੀ ਵਿਚ ਅੱਗ ਲੱਗੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇਕ ਘੰਟੇ ਤੋਂ ਵੀ ਵੱਧ ਸਮੇਂ ਬਾਅਦ ਪਹੁੰਚੀਆਂ। ਅਸੀਂ ਅੱਗ 'ਤੇ ਕਾਬੂ ਪਾਉਣ ਲਈ ਆਪਣੇ ਅੱਗ ਬੁਝਾਉਣ ਵਾਲੇ ਯੰਤਰਾਂ ਦਾ ਇਸਤੇਮਾਲ ਕੀਤਾ। ਅੱਗ ਪਹਿਲਾਂ ਫੈਕਟਰੀ ਦੇ ਇਕ ਹਿੱਸੇ 'ਚ ਲੱਗੀ ਸੀ ਪਰ ਬਾਅਦ ਵਿਚ ਫੈਲ ਗਈ। ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਥੋੜ੍ਹਾ ਹੋਰ ਜਲਦੀ ਆਉਂਦੀਆਂ ਤਾਂ ਅੱਗ ਨੂੰ ਕਾਬੂ ਕੀਤਾ ਜਾ ਸਕਦਾ ਸੀ।
ਓਧਰ ਪੁਲਸ ਮੁਤਾਬਕ ਸੇਵੇਰ 3 ਵਜ ਕੇ 55 ਮਿੰਟ 'ਤੇ ਗਾਂਧੀ ਨਗਰ ਪੁਲਸ ਥਾਣੇ ਵਿਚ ਇਕ ਗਸ਼ਤੀ ਦਲ ਨੇ ਥਾਣੇ ਕੋਲ ਸਥਿਤ ਜਗਮੋਹਨ ਪਲਾਈਵੁੱਡ ਦੁਕਾਨ ਤੋਂ ਧੂੰਆਂ ਨਿਕਲਦੇ ਵੇਖਿਆ। ਉਨ੍ਹਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਸੁੱਕੀਆਂ ਲੱਕੜਾਂ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲੱਕੜਾਂ ਨੂੰ ਬੁੱਝਣ ਵਿਚ ਸਮਾਂ ਲੱਗਾ ਅਤੇ ਦੁਕਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਅਜੇ ਇਹ ਪਤਾ ਨਹੀਂ ਲੱਗਿਆ ਕਿ ਕਿੰਨਾ ਨੁਕਸਾਨ ਹੋਇਆ ਹੈ।