2 ਬਾਈਕਾਂ ਵਿਚਾਲੇ ਟੱਕਰ ਤੋਂ ਬਾਅਦ ਲੱਗੀ ਅੱਗ, ਜਿਉਂਦਾ ਸੜ ਗਿਆ ਵਿਅਕਤੀ

Monday, Sep 30, 2024 - 02:05 PM (IST)

2 ਬਾਈਕਾਂ ਵਿਚਾਲੇ ਟੱਕਰ ਤੋਂ ਬਾਅਦ ਲੱਗੀ ਅੱਗ, ਜਿਉਂਦਾ ਸੜ ਗਿਆ ਵਿਅਕਤੀ

ਰਾਉਰਕੇਲਾ (ਭਾਸ਼ਾ)- ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ 'ਚ ਸੋਮਵਾਰ ਨੂੰ 2 ਮੋਟਰਸਾਈਕਲਾਂ ਵਿਚਾਲੇ ਟੱਕਰ ਹੋਣ ਤੋਂ ਬਾਅਦ ਅੱਗ ਲੱਗ ਗਈ। ਜਿਸ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਜਿਉਂਦੇ ਸੜਨ ਨਾਲ ਮੌਤ ਹੋ ਗਈ, ਜਦੋਂ ਕਿ 2 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਸਵੇਰ ਦੇ ਸਮੇਂ ਕੁਰਾਪਾਣੀ ਪਿੰਡ 'ਚ ਤੇਜ਼ ਰਫ਼ਤਾਰ ਮੋਟਰਸਾਈਕਲਾਂ ਦੇ ਟਕਰਾਉਣ ਕਾਰਨ ਹੋਈ ਅਤੇ ਅੱਗ ਲੱਗਣ ਨਾਲ ਦੋਵੇਂ ਬਾਈਕਾਂ ਪੂਰੀਆਂ ਤਰ੍ਹਾਂ ਸੜਕ ਗਈਆਂ।

ਇਹ ਵੀ ਪੜ੍ਹੋ : ਆਪਰੇਸ਼ਨ ਦੌਰਾਨ ਬੱਚੇਦਾਨੀ ਤੋਂ ਗਾਇਬ ਸੀ ਬੱਚਾ... ਡਾਕਟਰ ਵੀ ਹੈਰਾਨ

ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਇਕ ਮੋਟਰਸਾਈਕਲ ਦੀ ਪੈਟਰੋਲ ਦੀ ਟੰਕੀ ਫਟਣ ਨਾਲ ਅੱਗ ਲੱਗ ਗਈ ਅਤੇ ਉਸ 'ਤੇ ਸਵਾਰ ਵਿਅਕਤੀ ਦੀ ਝੁਲਸ ਕੇ ਮੌਤ ਹੋ ਗਈ, ਜਦੋਂ ਕਿ ਦੂਜੀ ਬਾਈਕ 'ਤੇ ਸਵਾਰ 2 ਹੋਰ ਲੋਕ ਧਮਾਕੇ ਤੋਂ ਬਾਅਦ ਦੂਰ ਜਾ ਡਿੱਗੇ। ਅਧਿਕਾਰੀ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਸਥਾਨਕ ਫਾਇਰ ਬ੍ਰਿਗੇਡ ਕਰਮੀ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਅੱਗ ਬੁਝਾਈ। ਉਨ੍ਹਾਂ ਕਿਹਾ ਕਿ ਅੱਗ 'ਚ ਝੁਲਸੇ 2 ਹੋਰ ਵਿਅਕਤੀਆਂ ਨੂੰ ਰਾਉਰਕੇਲਾ 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News