ਜੰਮੂ-ਕਸ਼ਮੀਰ: ਬਾਜ਼ਾਰ ’ਚ ਲੱਗੀ ਭਿਆਨਕ ਅੱਗ, 28 ਦੁਕਾਨਾਂ ਸੜ ਕੇ ਹੋਈਆਂ ਸੁਆਹ

Sunday, Apr 04, 2021 - 02:32 PM (IST)

ਜੰਮੂ-ਕਸ਼ਮੀਰ: ਬਾਜ਼ਾਰ ’ਚ ਲੱਗੀ ਭਿਆਨਕ ਅੱਗ, 28 ਦੁਕਾਨਾਂ ਸੜ ਕੇ ਹੋਈਆਂ ਸੁਆਹ

ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਇਕ ਬਾਜ਼ਾਰ ਵਿਚ ਸ਼ਨੀਵਾਰ ਰਾਤ ਭੜਕੀ ਭਿਆਨਕ ਅੱਗ ਵਿਚ ਦੋ ਦਰਜਨ ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਅਧਿਕਾਰੀਆਂ ਨੇ ਐਤਵਾਰ ਯਾਨੀ ਕਿ ਅੱਜ ਦੱਸਿਆ ਕਿ ਅੱਗ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਤੰਗ ਮਾਰਗ ਇਲਾਕੇ ਵਿਚ ਸਥਿਤ ਬਾਬਾ ਰੇਸ਼ੀ ਬਾਜ਼ਾਰ ਦੀ ਇਕ ਦੁਕਾਨ ਤੋਂ ਫੈਲੀ।

ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਕਾਫੀ ਤੇਜ਼ੀ ਨਾਲ ਫੈਲੀ ਅਤੇ ਇਸ ਦੇ ਆਲੇ-ਦੁਆਲੇ ਦੀਆਂ ਕਈ ਦੁਕਾਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਵਿਚ 28 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਅੱਗ ਬੁਝਾਊ ਦਸਤਿਆਂ ਅਤੇ ਪੁਲਸ ਨੇ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।


author

Tanu

Content Editor

Related News