ਸਿੰਲਡਰ ਲੀਕ ਹੋਣ ਕਾਰਨ ਵਾਪਰਿਆ ਹਾਦਸਾ, 5 ਲੋਕ ਜ਼ਖਮੀ

07/23/2019 6:38:30 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਸਿਲੰਡਰ ਲੀਕ ਹੋਣ ਕਾਰਨ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ 'ਚ 5 ਲੋਕ ਝੁਲਸ ਗਏ। ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਜ਼ਖਮੀਆਂ ਦੀ ਪਹਿਚਾਣ ਵਿਲਾਸ ਮੇਂਟਰ (30), ਸੁਮਿਤ ਕੁਮਾਰ (17), ਜੈ ਕ੍ਰਿਸ਼ਣ (30), ਨੰਦ ਕੁਮਾਰ (22) ਅਤੇ ਅਜੈ ਕੁਮਾਰ (22) ਦੇ ਰੂਪ 'ਚ ਹੋਈ ਹੈ। ਦੱਸ ਦੇਈਏ ਕਿ ਜ਼ਖਮੀ ਲੋਕ ਬਿਹਾਰ ਦੇ ਰਹਿਣ ਵਾਲੇ ਸੀ ਅਤੇ ਕੁੱਲੂ 'ਚ ਮਜ਼ਦੂਰੀ ਦਾ ਕੰਮ ਕਰਦੇ ਸੀ।


Iqbalkaur

Content Editor

Related News