ਆਂਧਰਾ ਪ੍ਰਦੇਸ਼ ’ਚ ਚੱਲਦੀ ਬੱਸ ’ਚ ਲੱਗੀ ਅੱਗ, ਵਾਲ-ਵਾਲ ਬਚੇ 35 ਯਾਤਰੀ

Friday, Jun 19, 2026 - 06:54 PM (IST)

ਆਂਧਰਾ ਪ੍ਰਦੇਸ਼ ’ਚ ਚੱਲਦੀ ਬੱਸ ’ਚ ਲੱਗੀ ਅੱਗ, ਵਾਲ-ਵਾਲ ਬਚੇ 35 ਯਾਤਰੀ

ਅਨਕਾਪੱਲੀ,  (ਏਜੰਸੀ)-ਆਂਧਰਾ ਪ੍ਰਦੇਸ਼ ਦੇ ਅਨਕਾਪੱਲੀ ਜ਼ਿਲੇ ’ਚ ਸ਼ੁੱਕਰਵਾਰ ਤੜਕੇ ਨਿੱਜੀ ਟ੍ਰੈਵਲ ਬੱਸ ’ਚ ਅੱਗ ਲੱਗ ਗਈ ਜਿਸ ’ਚ ਸਵਾਰ ਸਾਰੇ 35 ਯਾਤਰੀ ਵਾਲ-ਵਾਲ ਬਚ ਗਏ। ਪੁਲਸ ਨੇ ਦੱਸਿਆ ਕਿ ਤੁਲਸੀ ਟ੍ਰੈਵਲਜ਼ ਦੀ ਬੱਸ ਭੁਵਨੇਸ਼ਵਰ ਤੋਂ ਚੇਨਈ ਜਾ ਰਹੀ ਸੀ। ਬੱਸ ਦੇ ਡਰਾਈਵਰ ਨੇ ਇੰਜਣ ’ਚ ਅੱਗ ਦੀਆਂ ਲਪਟਾਂ ਦੇਖੀਆਂ ਤੇ ਬੱਸ ਰੋਕ ਦਿੱਤੀ। ਉਸ ਨੇ ਯਾਤਰੀਆਂ ਨੂੰ ਦੱਸਿਆ ਤਾਂ ਉਹ ਤੁਰੰਤ ਬੱਸ ’ਚੋਂ ਉਤਰ ਗਏ। ਕੁਝ ਹੀ ਮਿੰਟਾਂ ’ਚ ਬੱਸ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਦਸੇ ਕਾਰਨ ਚੇਨਈ-ਕੋਲਕਾਤਾ ਰੂਟ ’ਤੇ ਆਵਾਜਾਈ ਠੱਪ ਹੋ ਗਈ, ਜਿਸ ਕਾਰਨ ਸੈਂਕੜੇ ਵਾਹਨ ਸੜਕ ਦੇ ਦੋਵੇਂ ਪਾਸੇ ਲੰਬੇ ਸਮੇਂ ਤੱਕ ਫਸੇ ਰਹੇ।


author

Shubam Kumar

Content Editor

Related News