ਰਿਹਾਇਸ਼ੀ ਇਮਾਰਤ ''ਚ  ਲੱਗੀ ਭਿਆਨਕ ਅੱਗ, 10 ਲੋਕਾਂ ਨੂੰ ਬਚਾਇਆ

Wednesday, Jul 31, 2024 - 12:42 PM (IST)

ਰਿਹਾਇਸ਼ੀ ਇਮਾਰਤ ''ਚ  ਲੱਗੀ ਭਿਆਨਕ ਅੱਗ, 10 ਲੋਕਾਂ ਨੂੰ ਬਚਾਇਆ

ਨਵੀਂ ਦਿੱਲੀ- ਦਿੱਲੀ ਦੇ ਕੀਰਤੀਨਗਰ ਸਥਿਤ ਇਕ ਰਿਹਾਇਸ਼ੀ ਇਮਾਰਤ ਵਿਚ ਬੁੱਧਵਾਰ ਨੂੰ ਅੱਗ ਲੱਗਣ ਮਗਰੋਂ 10 ਲੋਕਾਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਦਿੱਲੀ ਫਾਇਰ ਬ੍ਰਿਗੇਡ ਸੇਵਾ (DFS) ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। DFS ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਵੇਰੇ 8 ਵਜ ਕੇ 40 ਮਿੰਟ 'ਤੇ ਇਕ ਘਰ ਵਿਚ ਅੱਗ ਲੱਗਣ ਦੇ ਸਬੰਧ ਵਿਚ ਸੂਚਨਾ ਮਿਲੀ।

ਦੋ ਫਾਇਰ ਬ੍ਰਿਗੇਡ ਵਾਹਨਾਂ ਨੂੰ ਮੌਕੇ 'ਤੇ ਭੇਜਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਅੱਗ ਨੇ ਕੁਝ ਬਿਜਲੀ ਮੀਟਰ, ਬਿਜਲੀ ਪੈਨਲ ਬੋਰਡ ਅਤੇ ਦੋ ਸਕੂਟਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅਧਿਕਾਰੀ ਨੇ ਕਿਹਾ ਕਿ ਸਾਡੇ ਅਧਿਕਾਰੀਆਂ ਨੇ ਵੱਖ-ਵੱਖ ਮੰਜ਼ਿਲਾਂ ਤੋਂ 10 ਲੋਕਾਂ ਨੂੰ ਸੁਰੱਖਿਅਤ ਬਚਾਇਆ। ਤਿੰਨ ਮੰਜ਼ਿਲਾਂ ਵਿਚ ਭੂਮੀਗਤ ਪਾਰਕਿੰਗ ਵੀ ਹੈ।


author

Tanu

Content Editor

Related News