ਦਿੱਲੀ ਦੀ ਅਨਾਜ ਮੰਡੀ 'ਚ ਅੱਗ ਲੱਗਣ ਕਾਰਨ 43 ਲੋਕਾਂ ਦੀ ਮੌਤ, ਰੈਸਕਿਊ ਜਾਰੀ (ਵੀਡੀਓ)

12/08/2019 10:40:36 AM

ਨਵੀਂ ਦਿੱਲੀ— ਦਿੱਲੀ ਦੇ ਰਾਣੀ ਝਾਂਸੀ ਰੋਡ ਨੇੜੇ ਅਨਾਜ ਮੰਡੀ ਦੀ ਇਕ ਚਾਰ ਮੰਜ਼ਲਾ ਇਮਾਰਤ 'ਚ ਐਤਵਾਰ ਸਵੇਰੇ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 43 ਲੋਕਾਂ ਦੀ ਮੌਤ ਹੋ ਗਈ। ਰਾਹਤ ਕਰਮਚਾਰੀਆਂ ਨੇ ਵੱਡੀ ਗਿਣਤੀ 'ਚ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਘਟਨਾ ਦੇ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ। ਹਾਲਾਂਕਿ ਮੌਕੇ 'ਤੇ 30 ਤੋਂ ਵਧੇਰੇ ਅੱਗ ਬੁਝਾਊ ਗੱਡੀਆਂ ਪੁੱਜੀਆਂ ਪਰ ਫਿਰ ਵੀ ਅੱਗ ਬੁਝਾਉਣ 'ਚ ਕਾਫੀ ਮੁਸ਼ੱਕਤ ਕਰਨੀ ਪਈ।

PunjabKesari

ਫਾਇਰ ਫਾਈਟਰ ਵਿਭਾਗ ਦੇ ਸੂਤਰਾਂ ਮੁਤਾਬਕ ਅੱਗ ਲੱਗਣ ਦੀ ਘਟਨਾ ਦੀ ਜਾਣਕਾਰੀ ਸਵੇਰੇ 5.20 ਵਜੇ ਉਨ੍ਹਾਂ ਨੂੰ ਮਿਲੀ ਤੇ ਮੌਕੇ 'ਤੇ ਅੱਗ ਬੁਝਾਊ ਗੱਡੀਆਂ ਭੇਜੀਆਂ ਗਈਆਂ। ਵਿਭਾਗ ਮੁਤਾਬਕ ਇਮਾਰਤ 'ਚੋਂ ਕੱਢੇ ਗਏ ਲੋਕਾਂ ਨੂੰ ਨੇੜਲੇ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਅਤੇ ਹਿੰਦੂ ਰਾਓ ਹਸਪਤਾਲ 'ਚ ਇਲਾਜ ਲਈ ਭੇਜਿਆ ਗਿਆ। ਪੁਲਸ ਸਾਹ ਘੁੱਟਣ ਕਾਰਨ ਵਧੇਰੇ ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ। ਘਟਨਾ ਦੇ ਬਾਅਦ ਚੀਫ ਫਾਇਰ ਨੇ ਦੱਸਿਆ ਕਿ ਇਲਾਕਾ ਕਾਫੀ ਭੀੜ ਵਾਲਾ ਹੈ। ਇਸੇ ਕਾਰਨ ਰਾਹਤ ਕਾਰਜ 'ਚ ਕਾਫੀ ਸਮੱਸਿਆ ਆਈ।


Related News