ਵੱਡਾ ਹਾਦਸਾ! ਹਸਪਤਾਲ ਦੇ ਕੋਵਿਡ ਵਾਰਡ 'ਚ ਲੱਗੀ ਅੱਗ, 16 ਮਰੀਜ਼ਾਂ ਦੀ ਮੌਤ
Saturday, May 01, 2021 - 09:05 AM (IST)
ਭਰੂਚ- ਗੁਜਰਾਤ ਦੇ ਭਰੂਚ ਸ਼ਹਿਰ ਦੇ ਪਟੇਲ ਵੈਲਫੇਅਰ ਹਸਪਤਾਲ ਦੇ ਕੋਰੋਨਾ ਕੇਅਰ ਵਾਰਡ ਵਿਚ ਸ਼ੁੱਕਰਵਾਰ ਦੇਰ ਰਾਤ ਅਚਾਨਕ ਅੱਗ ਲੱਗ ਗਈ ਅਤੇ ਇਸ ਦੀਆਂ ਲਪਟਾਂ ਆਈ. ਸੀ. ਯੂ. ਵਾਰਡ ਤੱਕ ਪਹੁੰਚ ਗਈਆਂ। ਇਸ ਗੰਭੀਰ ਹਾਦਸੇ ਵਿਚ 16 ਮਰੀਜ਼ਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਭਿਆਨਕ ਅੱਗ ਨੂੰ ਵੇਖਦਿਆਂ ਹਸਪਤਾਲ ਵਿਚ ਭਗਦੜ ਮਚ ਗਈ। ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ- ਹਸਪਤਾਲਾਂ 'ਚ ਦਾਖ਼ਲ ਕੋਵਿਡ-19 ਮਰੀਜ਼ਾਂ ਲਈ ਟੈਕਸ ਨਿਯਮ ਬਣੇ ਮੁਸੀਬਤ
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਅਧਿਕਾਰੀਆਂ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਹੋਰ ਮਰੀਜ਼ਾਂ ਨੂੰ ਸਿਵਲ, ਸੇਵਾਰਾਮ, ਜੰਬੂਸਰ ਅਲ ਮਹਿਮੂਦ ਹਸਪਤਾਲ ਅਤੇ ਨਿੱਜੀ ਹਸਪਤਾਲਾਂ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ। ਹਾਦਸੇ ਦਾ ਸ਼ਿਕਾਰ ਹੋਏ ਕਈ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਵੱਡੀ ਡੀਲ! ਇਸ ਬਿਜ਼ਨੈੱਸ 'ਚ ਅੰਬਾਨੀ ਨੂੰ ਸਿੱਧੇ ਟੱਕਰ ਦੇਣ ਜਾ ਰਹੇ ਨੇ ਟਾਟਾ
ਇਹ ਘਟਨਾ ਸ਼ੁੱਕਰਵਾਰ ਰਾਤ 12.30 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਰਡ ਵਿਚ ਤਕਰੀਬਨ 49 ਮਰੀਜ਼ ਦਾਖ਼ਲ ਸਨ, ਜਿਨ੍ਹਾਂ ਵਿਚੋਂ 24 ਆਈ. ਸੀ. ਯੂ. ਵਿਚ ਸਨ। ਹਾਲਾਂਕਿ, ਹੁਣ ਤੱਕ ਇਹ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਲੱਗਣ ਦੇ ਕੀ ਕਾਰਨ ਹਨ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਅਧਿਕਾਰੀ ਅਨੁਸਾਰ, ਕੋਵਿਡ-19 ਵਾਰਡ ਵਿਚ ਅੱਗ ਲੱਗਣ ਵੇਲੇ ਚਾਰ ਮੰਜ਼ਿਲਾ ਹਸਪਤਾਲ ਵਿਚ ਤਕਰੀਬਨ 50 ਹੋਰ ਮਰੀਜ਼ ਸਨ। ਸਥਾਨਕ ਲੋਕਾਂ ਅਤੇ ਫਾਇਰ ਫਾਈਟਰਾਂ ਨੇ ਇਨ੍ਹਾਂ ਨੂੰ ਬਚਾਇਆ।
► ਸਰਕਾਰਾਂ ਵੱਲੋਂ ਕੋਵਿਡ ਮਰੀਜ਼ਾਂ ਲਈ ਹਸਪਤਾਲਾਂ ਵਿਚ ਮੌਜੂਦਾ ਪ੍ਰਬੰਧਾਂ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ