ਕਨਾਟ ਪਲੇਸ ''ਚ ਡਿਜੀਟਲ ਇਸ਼ਤਿਹਾਰੀ ਬੋਰਡ ''ਤੇ ਅਸ਼ਲੀਲ ਵੀਡੀਓ ਦੇ ਪ੍ਰਸਾਰਣ ਦੇ ਮਾਮਲੇ ''ਚ FIR ਦਰਜ

Sunday, Aug 25, 2024 - 07:56 AM (IST)

ਨਵੀਂ ਦਿੱਲੀ (ਭਾਸ਼ਾ) : ਦਿੱਲੀ ਪੁਲਸ ਨੇ ਕਨਾਟ ਪਲੇਸ ਇਲਾਕੇ ਵਿਚ ਇਕ ਡਿਜੀਟਲ ਇਸ਼ਤਿਹਾਰ ਬੋਰਡ 'ਤੇ ਅਸ਼ਲੀਲ ਵੀਡੀਓ ਦੇ ਪ੍ਰਸਾਰਣ ਦੇ ਮਾਮਲੇ ਵਿਚ ਐੱਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਵੀਰਵਾਰ ਰਾਤ ਨੂੰ ਰਾਹਗੀਰਾਂ ਨੇ ਕਨਾਟ ਪਲੇਸ ਐੱਚ ਬਲਾਕ 'ਚ ਇਸ਼ਤਿਹਾਰਬਾਜ਼ੀ ਲਈ ਲਗਾਈ ਗਈ LED ਸਕ੍ਰੀਨ 'ਤੇ ਵੀਡੀਓ ਦੇਖਿਆ।

ਨਵੀਂ ਦਿੱਲੀ ਮਿਊਂਸਪਲ ਕੌਂਸਲ (ਐੱਨਡੀਐੱਮਸੀ) ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਐਡਵਾਂਸ ਤਕਨੀਕ ਦੀ ਵਰਤੋਂ ਕਰਕੇ ਸਕਰੀਨ ਨੂੰ "ਹੈਕਿੰਗ" ਕਰਨ ਦਾ ਮਾਮਲਾ ਹੋ ਸਕਦਾ ਹੈ। ਕਨਾਟ ਪਲੇਸ ਖੇਤਰ NDMC ਦੇ ਅਧੀਨ ਆਉਂਦਾ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਵੀਡੀਓ ਕੁਝ ਸਕਿੰਟਾਂ ਦੀ ਸੀ ਅਤੇ ਸਿਵਲ ਅਧਿਕਾਰੀਆਂ ਦੀ ਮਦਦ ਨਾਲ ਬੋਰਡ ਤੋਂ ਹਟਾ ਦਿੱਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Sandeep Kumar

Content Editor

Related News