ਸਾਬਕਾ CM ਬਘੇਲ ਦੀਆਂ ਵਧੀਆ ਮੁਸ਼ਕਲਾਂ, ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ''ਚ FIR ਦਰਜ

Sunday, Mar 17, 2024 - 05:41 PM (IST)

ਰਾਏਪੁਰ- ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਖਿਲਾਫ਼ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ 'ਚ ਰਾਏਪੁਰ ਦੀ ਆਰਥਿਕ ਅਪਰਾਧ ਸ਼ਾਖਾ ਨੇ ਬਘੇਲ ਅਤੇ ਹੋਰਨਾਂ ਖਿਲਾਫ਼ FIR ਦਰਜ ਕੀਤੀ ਹੈ। ਲੱਗਭਗ ਇਕ ਸਾਲ ਤੋਂ ਵੱਧ ਸਮੇਂ ਤੋਂ ਮਹਾਦੇਵ ਐਪ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੇ ਈਡੀ ਨੇ ਪਿਛਲੀ ਦਿਨੀਂ ਦੋਸ਼ ਲਾਇਆ ਸੀ ਕਿ ਉਸ ਦੀ ਜਾਂਚ 'ਚ ਛੱਤੀਸਗੜ੍ਹ ਦੇ ਵੱਖ-ਵੱਖ ਸੀਨੀਅਰ ਰਾਜਨੇਤਾਵਾਂ ਅਤੇ ਨੌਕਰਸ਼ਾਹਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਮਹਾਦੇਵ ਐਪ ਦੇ ਦੋ ਮੁੱਖ ਪ੍ਰਮੋਟਰ ਛੱਤੀਸਗੜ੍ਹ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ- ਮਠਿਆਈ ਦੇ ਡੱਬੇ 'ਚ 'ਬਾਰੂਦ ਵਾਲਾ ਗਿਫਟ' ਅਤੇ ਇਕ ਚਿੱਠੀ, ਦਹਿਸ਼ਤ 'ਚ ਕਾਰੋਬਾਰੀ

ਈਡੀ ਮੁਤਾਬਕ ਇਸ ਮਾਮਲੇ 'ਚ ਅਪਰਾਧ ਤੋਂ ਅਨੁਮਾਨਤ ਆਮਦਨ ਲਗਭਗ 6,000 ਕਰੋੜ ਰੁਪਏ ਹੈ। EOW ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਈਡੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸੂਬੇ ਦੇ ਆਰਥਿਕ ਅਪਰਾਧ ਸ਼ਾਖਾ/ਭ੍ਰਿਸ਼ਟਾਚਾਰ ਰੋਕੂ ਬਿਊਰੋ ਨੂੰ ਸੌਂਪੀ ਗਈ ਰਿਪੋਰਟ ਦੇ ਆਧਾਰ 'ਤੇ 4 ਮਾਰਚ ਨੂੰ ਬਘੇਲ ਅਤੇ ਹੋਰਨਾਂ ਦੇ ਖਿਲਾਫ EOW ਪੁਲਸ ਸਟੇਸ਼ਨ ਵਿਚ FIR ਦਰਜ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ FIR ਵਿਚ ਸੀਨੀਅਰ ਕਾਂਗਰਸੀ ਆਗੂ ਬਘੇਲ, ਐਪ ਪ੍ਰਮੋਟਰ ਰਵੀ ਉੱਪਲ, ਸੌਰਭ ਚੰਦਰਾਕਰ, ਸ਼ੁਭਮ ਸੋਨੀ ਅਤੇ ਅਨਿਲ ਕੁਮਾਰ ਅਗਰਵਾਲ ਅਤੇ 14 ਹੋਰਨਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਬ੍ਰਿਟੇਨ 'ਚ ਅੱਖ ਦੀ ਸਰਜਰੀ ਕਰਾਉਣਗੇ ਰਾਘਵ ਚੱਢਾ, ਇਸ ਪਰੇਸ਼ਾਨੀ ਨਾਲ ਜੂਝ ਰਹੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News