ਐਨ.ਜੀ.ਟੀ. ਦਾ ਫੈਸਲਾ, ਗੰਗਾ ਵਿਚ ਕੂੜਾ ਸੁੱਟਣ ਵਾਲੇ ਨੂੰ 50,000 ਰੁਪਏ ਤੱਕ ਦਾ ਜ਼ੁਰਮਾਨਾ
Thursday, Jul 13, 2017 - 02:02 PM (IST)

ਨਵੀਂ ਦਿੱਲੀ — ਗੰਗਾ ਨਦੀ ਦੇ ਆਸਪਾਸ ਡਵੈਲਪਮੈਂਟ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬੀਊਨਲ ਦਾ ਵੱਡਾ ਫੈਸਲਾ ਆਇਆ ਹੈ। ਐਨ.ਜੀ.ਟੀ. ਨੇ ਹਰਿਦੁਆਰ ਤੋਂ ਉਂਨਾਵ ਦੇ ਵਿਚਕਾਰ ਦੇ ਇਲਾਕੇ ਦੇ ਆਸਪਾਸ 100 ਮੀਟਰ ਦੇ ਇਲਾਕੇ ਨੂੰ ਨੋ ਡਵੈਲਪਮੈਂਟ ਜੋਨ ਘੋਸ਼ਿਤ ਕਰ ਦਿੱਤਾ ਗਿਆ ਹੈ ਮਤਲਬ ਇਸ ਇਲਾਕੇ ਦੇ ਆਸਪਾਸ ਕੋਈ ਨਿਰਮਾਣ ਦਾ ਕੰਮ ਨਹੀਂ ਕੀਤਾ ਜਾ ਸਕੇਗਾ।
ਐਨ.ਜੀ.ਟੀ. ਨੇ ਇਹ ਵੀ ਕਿਹਾ ਕਿ ਹਰਿਦੁਆਰ ਤੋਂ ਉਂਨਾਵ ਦੇ ਵਿਚਕਾਰ ਵਹਿ ਰਹੀ ਗੰਗਾ ਦੇ ਆਸਪਾਸ ਦੇ 500 ਮੀਟਰ ਦੇ ਦਾਇਰੇ ਵਿੱਚ ਕਿਸੇ ਤਰ੍ਹਾਂ ਦਾ ਕੂੜਾ ਜਾ ਫਾਲਤੂ ਵਸਤੂਆਂ ਨਹੀਂ ਸੁੱਟੀਆਂ ਜਾਣੀਆਂ ਚਾਹੀਦੀਆਂ । ਇਸ ਲਈ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਉਸਨੂੰ 50,000 ਰੁਪਏ ਦਾ ਜ਼ੁਰਮਾਨਾਂ ਲਗਾਇਆ ਜਾਵੇਗਾ।
ਐਨ.ਜੀ.ਟੀ. ਨੇ ਉੱਤਰ-ਪ੍ਰਦੇਸ਼ ਅਤੇ ਉਤਰਾਖੰਡ ਸਰਕਾਰ ਨੂੰ ਗੰਗਾ ਅਤੇ ਉਸਦੀਆਂ ਸਹਾਇਕ ਨਦੀਆਂ ਦੇ ਕੰਢਿਆਂ ਤੇ ਧਾਰਮਿਕ ਤਬਦੀਲੀਆਂ ਦੇ ਦਿਸ਼ਾ ਨਿਰਦੇਸ਼ ਬਣਾਉਣ ਲਈ ਕਿਹਾ ਹੈ।