ਸਨਸਨੀਖੇਜ਼ ਮਾਮਲਾ: ਚਾਦਰ ''ਚ ਲਿਪਟੀ ਲਾ.ਸ਼ ਮਿਲਣ ਨਾਲ ਫੈਲੀ ਸਨਸਨੀ

Friday, Nov 22, 2024 - 10:35 AM (IST)

ਸਨਸਨੀਖੇਜ਼ ਮਾਮਲਾ: ਚਾਦਰ ''ਚ ਲਿਪਟੀ ਲਾ.ਸ਼ ਮਿਲਣ ਨਾਲ ਫੈਲੀ ਸਨਸਨੀ

ਜੀਂਦ- ਹਰਿਆਣਾ ਦੇ ਜੀਂਦ ਦੇ ਸਫੀਦੋਂ 'ਚ ਸਫੀਦੋਂ-ਅਸੰਧ ਰੋਡ ’ਤੇ ਸਥਿਤ ਪਿੰਡ ਪਾਜੂ ਮੋੜ ਤੋਂ ਇਕ ਵਿਅਕਤੀ ਦੀ ਲਾਸ਼ ਇਕ ਚਾਦਰ ਵਿਚੋਂ ਬਰਾਮਦ ਹੋਈ ਹੈ। ਇਕ ਵਿਅਕਤੀ ਦਾ ਕਤਲ ਕਰਨ ਤੋਂ ਬਾਅਦ ਲਾਸ਼ ਇੱਥੇ ਸੁੱਟ ਦਿੱਤੀ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੋਰੈਂਸਿਕ ਸਾਇੰਸ ਲੈਬੋਰਟਰੀ (FSL) ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ। ਪੁਲਸ ਨੇ ਲਾਸ਼ ਦੀ ਪਛਾਣ ਲਈ ਸਿਵਲ ਹਸਪਤਾਲ ਵਿਚ ਰਖਵਾਇਆ ਹੈ।

ਜਾਣਕਾਰੀ ਮੁਤਾਬਕ ਵੀਰਵਾਰ ਦੁਪਹਿਰ ਸਫੀਦੋਂ-ਅਸੰਧ ਰੋਡ 'ਤੇ ਪਿੰਡ ਪਾਜੂ ਮੋੜ ਨੇੜੇ ਕਿਸੇ ਨੇ ਚਾਦਰ 'ਚ ਲਿਪਟੀ ਲਾਸ਼ ਦੇਖੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਕੁਝ ਦੇਰ ਬਾਅਦ ਹੀ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ। ਸਦਰ ਥਾਣਾ ਇੰਚਾਰਜ ਵਰਿੰਦਰ ਕੁਮਾਰ ਵੀ ਪੁਲਸ ਫੋਰਸ ਨਾਲ ਮੌਕੇ ’ਤੇ ਪੁੱਜੇ। ਜਦੋਂ ਪੁਲਸ ਨੇ ਧਾਗੇ ਨਾਲ ਸਿਲਾਈ ਹੋਈ ਬੈੱਡਸ਼ੀਟ ਨੂੰ ਖੋਲ੍ਹਿਆ ਤਾਂ ਉਨ੍ਹਾਂ ਨੂੰ ਕਰੀਬ 45 ਸਾਲ ਦੇ ਵਿਅਕਤੀ ਦੀ ਲਾਸ਼ ਮਿਲੀ। ਸਿਰ ਅਤੇ ਨੱਕ 'ਚੋਂ ਖੂਨ ਵਹਿਣ ਦੇ ਨਿਸ਼ਾਨ ਸਨ।  FSL ਟੀਮ ਨੂੰ ਬੁਲਾ ਕੇ ਮੌਕੇ ਦਾ ਮੁਆਇਨਾ ਕੀਤਾ ਗਿਆ।


author

Tanu

Content Editor

Related News