ਗਰੀਬਾਂ ਤੱਕ ਤੁਰੰਤ ਮਦਦ ਪਹੁੰਚਾਉਣ ਦੀ ਕੋਸ਼ਿਸ਼ : ਨਿਰਮਲਾ ਸੀਤਾਰਮਨ

05/17/2020 11:23:42 AM

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਨਾਲ ਜੁੜੇ 5ਵੇਂ ਅਤੇ ਆਖਰੀ ਪੜਾਅ ਦਾ ਐਲਾਨ ਕਰ ਰਹੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਆਫ਼ਤ ਨੂੰ ਮੌਕੇ 'ਚ ਬਦਲਣ ਦੀ ਜ਼ਰੂਰਤ ਹੈ। ਉਸੇ ਅਨੁਸਾਰ ਇਹ ਆਰਥਿਕ ਪੈਕੇਜ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪੈਕੇਜ 'ਚ ਲੈਂਡ, ਲੇਅਰ, ਲਾਅ, ਲਿਕਵਡਿਟੀ 'ਤੇ ਜ਼ੋਰ ਦਿੱਤਾ ਗਿਆ ਹੈ। ਸੀਤਾਰਮਨ ਨੇ ਕਿਹਾ ਕਿ ਪੀ.ਐੱਮ. ਗਰੀਬ ਕਲਿਆਣ ਯੋਜਨਾ ਦੇ ਅਧੀਨ ਤਕਨਾਲੋਜੀ ਦੀ ਵਰਤੋਂ 'ਤੇ ਡਾਇਰੈਕਟ ਬੈਨੀਫਿਟ ਟਰਾਂਸਫਰ ਕੈਸ਼ ਦਾ ਕੀਤਾ ਗਿਆ। ਇਸ ਦੇ ਅਧੀਨ 8.19 ਕਰੋੜ ਕਿਸਾਨਾਂ ਦੇ ਖਾਤੇ 'ਚ 2-2 ਹਜ਼ਾਰ ਰੁਪਏ ਦਿੱਤੇ ਗਏ ਹਨ।

ਸੀਤਾਰਮਨ ਨੇ ਕਿਹਾ ਕਿ ਇਸ ਤੋਂ ਇਲਾਵਾ ਦੇਸ਼ ਦੇ 20 ਕਰੋੜ ਜਨ-ਧਨ ਖਾਤਿਆਂ 'ਚ ਡਾਇਰੈਕਟ ਬੈਨੀਫਿਟ ਟਰਾਂਸਫਰ ਰਾਹੀਂ 500-500 ਰੁਪਏ ਭੇਜੇ ਗਏ। ਉੱਜਵਲਾ ਯੋਜਨਾ ਦੇ ਅਧੀਨ 6.81 ਕਰੋੜ ਰਸੋਈ ਗੈਸ ਧਾਰਕਾਂ ਨੂੰ ਮੁਫ਼ਤ ਸਿਲੰਡਰ ਦਿੱਤਾ ਗਿਆ। ਇਸ ਤੋਂ ਇਲਾਵਾ 2.20 ਕਰੋੜ ਨਿਰਮਾਣ ਮਜ਼ਦੂਰਾਂ ਨੂੰ ਸਿੱਧੇ ਉਨ੍ਹਾਂ ਦੇ ਖਾਤੇ 'ਚ ਪੈਸਾ ਦਿੱਤਾ ਗਿਆ।

ਵਿੱਤ ਮੰਤਰੀ ਨੇ ਕਿਹਾ ਕਿ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪਹੁੰਚਾਉਣ ਲਈ 85 ਫੀਸਦੀ ਖਰਚਾ ਕੇਂਦਰ ਸਰਕਾਰ ਦੇ ਰਹੀ ਹੈ। ਮਜ਼ਦੂਰਾਂ ਨੂੰ ਟਰੇਨਾਂ 'ਚ ਖਾਣਾ ਦਿੱਤਾ ਜਾ ਰਿਹਾ ਹੈ। ਸੀਤਾਰਮਨ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਲੜਨ ਲਈ ਸਿਹਤ ਵਿਭਾਗ ਨੂੰ 15 ਹਜ਼ਾਰ ਕਰੋੜ ਰੁਪਏ ਦਿੱਤੇ ਗਏ ਹਨ। ਟੈਸਟਿੰਗ ਅਤੇ ਲੈਬ ਕਿਟ ਲਈ 550 ਕਰੋੜ ਰੁਪਏ ਦਿੱਤੇ ਗਏ ਹਨ। ਕੋਰੋਨਾ ਤੋਂ ਜੰਗ 'ਚ ਲੜ ਰਹੇ ਸਿਹਤ ਕਰਮਚਾਰੀਆਂ ਲਈ 50 ਲੱਖ ਰੁਪਏ ਦੇ ਸਿਹਤ ਬੀਮੇ ਦਾ ਐਲਾਨ ਕੀਤਾ ਗਿਆ ਹੈ।

ਆਨਲਾਈਨ ਐਜ਼ੂਕੇਸ਼ਨ ਲਈ 12 ਚੈਨਲ
ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦੇ ਖੇਤਰ 'ਚ ਆਨਲਾਈਨ ਐਜ਼ੂਕੇਸ਼ਨ ਦੀ ਵਰਤੋਂ ਕੀਤੀ ਗਈ ਹੈ। ਗ੍ਰਾਮੀਣ ਵਿਦਿਆਰਥੀ ਦੀ ਪੜ੍ਹਾਈ ਲਈ 12 ਨਵੇਂ ਚੈਨਲਾਂ ਦਾ ਐਲਾਨ ਕੀਤਾ ਗਿਆ ਹੈ। ਲਾਈਵ ਇੰਟਰਐਕਟਿਵ ਚੈਨਲ ਜੋੜੇ ਜਾ ਸਕਣ, ਇਸ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਸੂਬਿਆਂ ਤੋਂ ਅਪੀਲ ਕੀਤੀ ਗਈ ਹੈ ਕਿ ਉਹ 24 ਘੰਟਿਆਂ ਦਾ ਕੰਟੈਟ ਦੇਣ, ਜਿਸ ਨੂੰ ਲਾਈਵ ਚੈਨਲਾਂ 'ਤੇ ਦਿਖਾਇਆ ਜਾ ਸਕੇ।

ਮਨਰੇਗਾ ਦਾ ਬਜਟ 40 ਹਜ਼ਾਰ ਕਰੋੜ ਰੁਪਏ ਵਧਾਇਆ
ਕੇਂਦਰ ਸਰਕਾਰ ਨੇ ਗ੍ਰਾਮੀਣ ਖੇਤਰਾਂ 'ਚ ਰੋਜ਼ਗਾਰ ਦੀ ਯੋਜਨਾ ਮਨਰੇਗਾ ਦੇ ਬਜਟ 'ਚ ਵੱਡਾ ਵਾਧਾ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮਨਰੇਗਾ ਦਾ ਬਜਟ 40 ਹਜ਼ਾਰ ਕਰੋੜ ਰੁਪਏ ਵਧਾ ਦਿੱਤਾ ਗਿਆ ਹੈ। ਪਹਿਲਾਂ ਮਨਰੇਗਾ ਦਾ ਬਜਟ 61 ਹਜ਼ਾਰ ਕਰੋੜ ਰੁਪਏ ਸੀ, ਹੁਣ ਇਸ 'ਚ 40 ਹਜ਼ਾਰ ਕਰੋੜ ਦਾ ਵਾਧਾ ਕੀਤਾ ਗਿਆ ਹੈ।

ਹਰ ਕਲਾਸ ਲਈ ਹੋਵੇਗਾ ਇਕ ਚੈਨਲ
ਸਰਕਾਰ ਆਨਲਾਈਨ ਐਜ਼ੂਕੇਸ਼ਨ 'ਤੇ ਪੂਰਾ ਧਿਆਨ ਦੇ ਰਹੀ ਹੈ। ਇਸ ਸਿਲਸਿਲੇ 'ਚ ਸਰਕਾਰ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਲਈ ਇਕ-ਇਕ ਚੈਨਲ ਲਾਂਚ ਕਰੇਗੀ। ਯਾਨੀ ਕਿ ਹਰ ਕਲਾਸ ਲਈ ਇਕ ਚੈਨਲ ਹੋਵੇਗਾ। ਬੱਚਿਆਂ ਨੂੰ ਮਨੋਵਿਗਿਆਨੀ ਰੂਪ ਨਾਲ ਸਿਹਤਮੰਦ ਰੱਖਣ ਲਈ ਮਨੋਦਰਪਣ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਹੈਲਥ ਸੈਕਟਰ ਲਈ ਹੁਣ ਸਾਰੇ ਜ਼ਿਲਿਆਂ 'ਚ ਇਨਫੈਕਟਡ ਰੋਗਾਂ ਲਈ ਹਸਪਤਾਲ ਹੋਣਗੇ, ਹਰ ਬਲਾਕ 'ਚ ਲੈਬ ਬਣਾਇਆ ਜਾਵੇਗਾ।


DIsha

Content Editor

Related News