ਪਹਿਲਾਂ ਪਿਆਰ, ਫਿਰ ਵਿਆਹ, ਆਖ਼ਰ ਪਤਾ ਲੱਗਾ 7 ਬੱਚਿਆਂ ਦਾ ਪਿਓ ਹੈ ਪ੍ਰੇਮੀ
Saturday, Sep 07, 2024 - 04:12 PM (IST)

ਨਾਲੰਦਾ- ਬਿਹਾਰ ਦੇ ਨਾਲੰਦਾ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਇਕ ਟਰੱਕ ਡਰਾਈਵਰ ਦੇ ਪਿਆਰ 'ਚ ਪੈ ਗਈ। ਜਿਸ ਤੋਂ ਬਾਅਦ ਔਰਤ ਨੇ ਟਰੱਕ ਡਰਾਈਵਰ ਨਾਲ ਵਿਆਹ ਕਰ ਲਿਆ। ਹੁਣ ਜਦੋਂ ਸੱਚਾਈ ਸਾਹਮਣੇ ਆਈ ਤਾਂ ਔਰਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਡਰਾਈਵਰ ਨਾਲ ਉਸ ਦੀ ਮੁਲਾਕਾਤ ਇਕ ਹੋਟਲ 'ਚ ਖਾਣਾ ਖਾਣ ਦੌਰਾਨ ਹੋਈ ਸੀ। ਇਸ ਤੋਂ ਬਾਅਦ ਦੋਹਾਂ ਵਿਚਾਲੇ ਫੋਨ 'ਤੇ ਗੱਲ ਹੋਣ ਲੱਗੀ। ਪਿਆਰ ਇੰਨਾ ਵੱਧ ਗਿਆ ਕਿ ਦੋਹਾਂ ਨੇ ਪਹਿਲੇ ਮੰਦਰ 'ਚ ਅਤੇ ਫਿਰ ਕੋਰਟ 'ਚ ਜਾ ਕੇ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਦੋਵੇਂ ਕਿਰਾਏ ਦੇ ਘਰ ਰਹਿਣ ਲੱਗੇ। ਔਰਤ ਨੇ ਕਿਹਾ ਕਿ ਉਹ ਜਦੋਂ ਵੀ ਪਤੀ ਨੂੰ ਘਰ ਲਿਜਾਉਣ ਦੀ ਗੱਲ ਕਰਦੀ ਤਾਂ ਉਹ ਟਾਲਮਟੋਲ ਕਰਦਾ ਸੀ। ਪਤੀ ਕੰਮ ਕਰਨ ਚਲਾ ਗਿਆ ਤਾਂ ਮੌਕਾ ਮਿਲਦੇ ਹੀ ਉਹ ਦੌੜ ਕੇ ਨਾਲੰਦਾ ਪਹੁੰਚ ਗਈ।
ਇਹ ਵੀ ਪੜ੍ਹੋ : ਸਿਰਫਿਰੇ ਆਸ਼ਿਕ ਨੇ ਸਕੂਲ ਜਾ ਰਹੀ ਵਿਦਿਆਰਥਣ ਦੀ ਸੜਕ ਵਿਚਾਲੇ ਭਰੀ ਮਾਂਗ
ਉੱਥੇ ਉਸ ਨੂੰ ਪਤਾ ਲੱਗਾ ਕਿ ਟਰੱਕ ਡਰਾਈਵਰ ਪਹਿਲਾਂ ਤੋਂ ਹੀ ਵਿਆਹਿਆ ਹੈ ਅਤੇ ਉਸ ਦੇ 7 ਬੱਚੇ ਵੀ ਹਨ। ਇਹ ਜਾਣਕਾਰੀ ਮਿਲਣ 'ਤੇ ਔਰਤ ਨੇ ਟਰੱਕ ਡਰਾਈਵਰ ਦੀ ਪਹਿਲੀ ਪਤਨੀ ਨਾਲ ਬਹਿਸ ਕੀਤੀ। ਇਸ ਤੋਂ ਬਾਅਦ ਔਰਤ ਨੇ ਸਮਸਤੀਪੁਰ ਦੇ ਚੰਡੀ ਥਾਣਾ ਖੇਤਰ 'ਚ ਮਾਮਲਾ ਦਰਜ ਕਰਵਾਇਆ ਅਤੇ ਟਰੱਕ ਡਰਾਈਵਰ ਖ਼ਿਲਾਫ਼ ਸ਼ਿਕਾਇਤ ਕੀਤੀ। ਔਰਤ ਨੇ ਦੋਸ਼ ਲਗਾਇਆ ਕਿ ਟਰੱਕ ਡਰਾਈਵਰ ਨੇ ਉਸ ਨੂੰ ਪ੍ਰੇਮ ਜਾਲ 'ਚ ਫਸਾਇਆ ਅਤੇ ਵਿਆਹ ਦੇ ਬਾਅਦ ਪਤਾ ਲੱਗਾ ਕਿ ਉਹ ਪਹਿਲਾਂ ਤੋਂ ਹੀ ਵਿਆਹਿਆ ਹੈ ਅਤੇ ਉਸ ਦੇ 7 ਬੱਚੇ ਹਨ। ਔਰਤ ਨੇ ਪੁਲਸ ਨੂੰ ਗੁਹਾਰ ਲਗਾਈ ਕਿ ਉਸ ਨਾਲ ਧੋਖਾ ਹੋਇਆ ਹੈ। ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਟਰੱਕ ਡਰਾਈਵਰ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਟਰੱਕ ਡਰਾਈਵਰ ਫਰਾਰ ਹੈ। ਉੱਥੇ ਹੀ ਔਰਤ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਪ੍ਰੇਮੀ ਨਾਲ ਵਿਆਹ ਕਰਨ ਤੋਂ ਬਾਅਦ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8