ਫਿਲਮ ਡਾਇਰੈਕਟਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੀਤਾ ਇਹ ਵਿਵਾਦਿਤ ਟਵੀਟ

Friday, Nov 24, 2017 - 11:58 AM (IST)

ਨਵੀਂ ਦਿੱਲੀ— ਫਿਲਮ ਪਦਮਾਵਤੀ 'ਤੇ ਚੱਲ ਰਹੇ ਵਿਵਾਦ ਵਿਚਾਲੇ ਇਕ ਫਿਲਮ ਡਾਇਰੈਕਟਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵਿਵਾਦਿਤ ਟਵੀਟ ਕੀਤਾ ਹੈ। ਫਿਲਮ ਡਾਇਰੈਕਟਰ ਨੇ ਟਵੀਟ ਕੀਤਾ ਹੈ ਕਿ ਜਿਹੜਾ ਵਿਅਕਤੀ ਪ੍ਰਧਾਨ ਮੰਤਰੀ ਮੋਦੀ 'ਤੇ ਜੁੱਤੀ ਜਾਂ ਚੱਪਲ ਮਾਰੇਗਾ, ਉਸ ਨੂੰ ਉਹ ਇਕ ਲੱਖ ਰੁਪਏ ਦਾ ਇਨਾਮ ਦੇਵੇਗਾ।
ਮੁੰਬਈ ਦੇ ਇਸ ਫਿਲਮ ਡਾਇਰੈਕਟਰ ਦਾ ਨਾਂ ਰਾਮ ਸੁਬਰਾਮਣੀਅਮ ਹੈ। ਫਿਲਮ ਪਦਮਾਵਤੀ 'ਤੇ ਚੱਲ ਰਹੇ ਵਿਵਾਦ ਤੋਂ ਇਹ ਕਾਫੀ ਨਰਾਜ਼ ਨਜ਼ਰ ਆ ਰਿਹਾ ਹੈ। ਇਸ ਨੇ ਇਕ ਟਵੀਟ ਕਰਦੇ ਹੋਏ ਕਿਹਾ ਕਿ ਇਕਦਮ ਨਹੀਂ, ਮੈਂ ਉਸ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕਰਦਾ ਹਾਂ, ਜੋ ਨਰਿੰਦਰ ਮੋਦੀ ਜੀ 'ਤੇ ਚੱਪਲ ਜਾਂ ਜੁੱਤੀ ਮਾਰੇਗਾ। ਭਾਰਤ ਦੀ ਨਵੀਂ ਸੰਸਕ੍ਰਿਤੀ 'ਚ ਤੁਹਾਡਾ ਸੁਹਾਗਤ ਹੈ, ਇਸ ਸੰਸਕ੍ਰਿਤੀ ਦੀ ਨੀਂਹ ਭਾਜਪਾ ਨੇ ਰੱਖੀ ਹੈ। ਦਰਅਸਲ ਇਹ ਸਖ਼ਸ ਉਸ ਟਵੀਟ 'ਤੇ ਪ੍ਰਤੀਕਿਰਿਆ ਦੇ ਰਿਹਾ ਸੀ, ਜਿਸ 'ਚ ਕਰਨਾਟਕ ਦੇ ਉਰਜਾ ਮੰਤਰੀ ਡੀ ਕੇ ਸ਼ਿਵਕੁਮਾਰ ਨੇ ਪਦਮਾਵਤੀ ਵਿਵਾਦ ਨਾਲ ਜੁੜਿਆ ਇਕ ਟਵੀਟ ਕੀਤਾ ਸੀ।

ਕਰਨਾਟਕ ਦੇ ਮੰਤਰੀ ਦਾ ਟਵੀਟ
ਡੀ. ਕੇ. ਸ਼ਿਵਕੁਮਾਰ ਨੇ ਲਿਖਿਆ ਸੀ ਕਿ ਇਹ ਨਿੰਦਾ ਯੋਗ ਹੈ ਕਿ ਭਾਜਪਾ ਦਾ ਕੋਈ ਆਗੂ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਸਿਰ 'ਤੇ 10 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕਰ ਰਿਹਾ ਹੈ, ਕੀ ਇਹ ਹੀ ਭਾਜਪਾ ਦੀ ਸੰਸਕ੍ਰਿਤੀ ਹੈ, ਕੀ ਉਹ ਲੋਕ ਇਸ ਤਰ੍ਹਾਂ ਮਹਿਲਾਵਾਂ ਦਾ ਸਨਮਾਨ ਕਰਦੇ ਹਨ? ਇਸ ਸਖ਼ਸ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

 


Related News