ਭਰੀ ਪੰਚਾਇਤ ''ਚ ਔਰਤ ਨੂੰ ਚਟਵਾਇਆ ਥੁੱਕ, ਲੋਕ ਦੇਖਦੇ ਰਹੇ ਤਮਾਸ਼ਾ
Monday, Nov 06, 2017 - 03:48 PM (IST)

ਨੈਸ਼ਨਲ ਡੈਸਕ— ਭਾਰਤ ਨੂੰ ਲੈ ਕੇ ਇਹ ਕਿਹਾ ਜਾਂਦਾ ਹੈ ਕਿ ਇੱਥੇ ਔਰਤਾਂ ਦੀ ਇੱਜ਼ਤ ਹੁੰਦੀ ਹੈ ਪਰ ਇੱਥੇ ਔਰਤਾਂ 'ਤੇ ਹੋਰ ਕਿਸੇ ਦੇਸ਼ ਦੀ ਤੁਲਨਾ 'ਚ ਜ਼ਿਆਦਾ ਅਪਰਾਧ ਹੁੰਦਾ ਹੈ। ਇਨ੍ਹਾਂ ਅਪਰਾਧਾਂ ਨੂੰ ਦੇਖਦੇ ਹੋਏ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਭਾਰਤ 'ਚ ਔਰਤਾਂ ਅੱਜ ਵੀ ਸੁਰੱਖਿਅਤ ਨਹੀਂ ਹਨ। ਅਜਿਹੀ ਹੀ ਇਕ ਘਟਨਾ ਮੁਜਫੱਰਪੁਰ ਦੀ ਸਾਹਮਣੇ ਆਈ ਹੈ, ਜਿਸ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਸ਼ਰੇਆਮ ਭਰੀ ਪੰਚਾਇਤ 'ਚ ਇਕ ਔਰਤ ਨੂੰ ਥੁੱਕ ਚਟਵਾਇਆ ਗਿਆ ਅਤੇ ਪੰਚਾਇਤ ਤਮਾਸ਼ਾ ਦੇਖਦੀ ਰਹੀ। ਇਕ ਦਬੰਗ ਔਰਤ ਨੂੰ ਥੁੱਕ ਚਟਾਉਣ 'ਤੇ ਮਜ਼ਬੂਰ ਕਰਦਾ ਰਿਹਾ ਪਰ ਕਿਸੇ ਨੇ ਵੀ ਉਸ ਨੂੰ ਰੋਕਣ ਦੀ ਹਿੰਮਤ ਨਹੀਂ ਕੀਤੀ।
ਜਾਣਕਾਰੀ ਮੁਤਾਬਕ ਬਿਹਾਰ ਦੇ ਮੁਜਫੱਰਪੁਰ ਜ਼ਿਲੇ ਦੇ ਮੀਨਾਪੁਰ ਦੇ ਪਾਨਾਪੁਰ ਅੋਪੀ ਸਥਿਤ ਇਕ ਪਿੰਡ ਦੀ ਰਹਿਣ ਵਾਲੀ ਔਰਤ ਅਤੇ ਉਸ ਦੇ ਪਤੀ ਨੇ ਇਕ ਮਾਰਕੀਟ ਬਣਵਾਇਆ ਸੀ। ਇਸ 'ਚ ਉਥੇ ਰਹਿਣ ਵਾਲੇ ਦਬੰਗ ਅਰੁਣ ਕੁਮਾਰ ਸਿੰਘ ਨੂੰ ਮਾਰਕਿਟ 'ਚ ਇਕ ਮਕਾਨ ਕਿਰਾਏ 'ਤੇ ਦਿੱਤਾ ਸੀ। ਜਿਸ ਦਾ ਕਿਰਾਇਆ ਢਾਈ ਹਜ਼ਾਰ ਰੁਪਏ ਮਹੀਨਾ ਸੀ ਪਰ ਕਿਰਾਏਦਾਰ ਵੱਲੋਂ ਹਰ ਮਹੀਨੇ ਪੈਸਾ ਨਹੀਂ ਦਿੱਤਾ ਜਾਂਦਾ ਸੀ ਅਤੇ ਮੰਗਣ 'ਤੇ ਤਰ੍ਹਾਂ-ਤਰ੍ਹਾਂ ਦੀ ਧਮਕੀ ਦਿੱਤੀ ਜਾਂਦੀ ਸੀ। ਇਸ ਨੂੰ ਲੈ ਕੇ ਪਿੰਡ ਵਾਲਿਆਂ ਦੀ ਇਕ ਪੰਚਾਇਤ ਬੈਠੀ ਸੀ।
ਪੰਚਾਇਤ 'ਚ ਕਿਰਾਏਦਾਰ ਅਰੁਣ ਸਿੰਘ ਨੇ ਇਹ ਦੋਸ਼ ਲਗਾਇਆ ਗਿਆ ਕਿ ਵਾਰ-ਵਾਰ ਮਕਾਨ ਮਾਲਕਿਨ ਉਸ ਨੂੰ ਬਾਹਰ ਕੱਢਣ ਦੀ ਧਮਕੀ ਦਿੰਦੀ ਹੈ ਅਤੇ ਪੈਸਾ ਦੇਣ ਤੋਂ ਵੀ ਇਨਕਾਰ ਕਰ ਰਹੀ ਹੈ। ਜਦੋਂ ਕਦੀ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਤਾਂ ਝੂਠੇ ਮੁਕੱਦਮੇ 'ਚ ਫਸਾਉਣ ਦੀ ਧਮਕੀ ਦਿੰਦੀ ਹੈ। ਜਿਸ ਦੇ ਬਾਅਦ ਪਿੰਡ ਦੀ ਪੰਚਾਇਤ ਨੇ ਮਕਾਨ ਮਾਲਕਿਨ ਅਤੇ ਸਾਬਕਾ ਪੰਚਾਇਤ ਕਮੇਟੀ ਮੈਂਬਰ ਔਰਤ ਨੂੰ ਥੁੱਕ ਚੱਟਣ ਦਾ ਫਰਮਾਨ ਸੁਣਾਇਆ। ਜਿਸ ਦੇ ਬਾਅਦ ਔਰਤ ਨੇ ਭਰੀ ਪੰਚਾਇਤ 'ਚ ਥੁੱਕ ਚੱਟਿਆ। ਇਸ ਘਟਨਾ ਦੇ ਬਾਅਦ ਔਰਤ ਆਪਣੇ ਪਤੀ ਨਾਲ ਥਾਣੇ ਪੁੱਜੀ ਅਤੇ ਪਿੰਡ ਨੇ ਪੰਚਾਇਤ ਅਤੇ ਕਿਰਾਏਦਾਰ ਅਰੁਣ ਸਿੰਘ ਖਿਲਾਫ ਮੁਕੱਦਮਾ ਦਰਜ ਕਰਵਾਇਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।