ਮਰਾਠਾ ਰਿਜ਼ਰਵੇਸ਼ਨ ਨੂੰ ਲੈ ਕੇ ਬੰਬੇ ਹਾਈ ਕੋਰਟ ''ਚ ਪਟੀਸ਼ਨ ਦਾਇਰ
Monday, Nov 19, 2018 - 02:07 PM (IST)

ਮੁੰਬਈ— ਮਰਾਠਾ ਰਿਜ਼ਰਵੇਸ਼ਨ ਨੂੰ ਲੈ ਕੇ ਬੰਬੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ 'ਤੇ ਬੁੱਧਵਾਰ ਨੂੰ ਸੁਣਵਾਈ ਕੀਤੀ ਜਾਵੇਗੀ। ਪਟੀਸ਼ਨਕਰਤਾ ਵਿਨੋਦ ਪਾਟਿਲ ਨੇ ਮੰਗ ਕੀਤੀ ਹੈ ਕਿ ਬੈਕਵਰਡ ਕਮਿਸ਼ਨ ਵੱਲੋਂ ਬਣਾਈ ਗਈ ਰਿਪੋਰਟ ਨੂੰ ਹਾਈ ਕੋਰਟ ਨੂੰ ਵੀ ਸੌਂਪਿਆ ਜਾਵੇ। ਪਾਟਿਲ ਦੀ ਮੰਗ ਹੈ ਕਿ ਮਰਾਠਾ ਰਿਜ਼ਰਵੇਸ਼ਨ ਦਾ ਮਾਮਲਾ ਜਲਦ ਤੋਂ ਜਲਦ ਸੁਲਝੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਟੀਸ਼ਨਰਕਤਾ ਵਿਨੋਦ ਪਾਟਿਲ ਨੇ ਮਰਾਠਾ ਰਿਜ਼ਰਵੇਸ਼ਨ ਦੇ ਮੁੱਦੇ 'ਤੇ ਸਰਕਾਰ ਵੱਲੋਂ ਟਾਲਮਟੋਲ ਦਾ ਰਵੱਈਆ ਅਪਣਾਉਣ ਨੂੰ ਲੈ ਕੇ ਇਕ ਜਨਹਿੱਤ ਪਟੀਸ਼ਨ ਹਾਈ ਕੋਰਟ 'ਚ ਦਾਇਰ ਕੀਤੀ ਸੀ। ਜਨਵਰੀ 2017 'ਚ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਤੋਂ ਬਾਅਦ ਹਾਈ ਕੋਰਟ ਨੇ ਸਰਕਾਰ ਤੋਂ ਸਵਾਲ ਕੀਤਾ ਕਿ ਜਨਵਰੀ 2017 ਤੋਂ ਇਸ ਮਾਮਲੇ 'ਚ ਹੁਣ ਤਕ ਕੀ ਕੀਤਾ ਗਿਆ ਹੈ? ਕੋਰਟ ਨੇ ਸਵਾਲ ਚੁੱਕੇ ਸਨ ਕਿ ਮਰਾਠਾ ਰਿਜ਼ਰਵੇਸ਼ਨ ਨੂੰ ਲੈ ਕੇ ਜਿਸ ਕਮਿਸ਼ਨ ਦੀ ਸਥਾਪਨਾ ਕੀਤੀ ਸੀ, ਉਸ ਦਾ ਕੰਮਕਾਰਜ ਕਿਥੇ ਤਕ ਪਹੁੰਚਿਆ ਹੈ? ਇਸ ਮਾਮਲੇ ਦੀ ਸੁਣਵਾਈ ਬੰਬੇ ਹਾਈ ਕੋਰਟ ਦੇ ਜੱਜ ਰੰਜੀਤ ਮੋਰੇ ਤੇ ਜੱਜ ਅਨੁਜਾ ਪ੍ਰਭੁਦੇਸਾਈ ਦੀ ਬੈਂਚ ਨੇ ਕੀਤਾ।