ਛੱਤੀਸਗੜ੍ਹ ''ਚ ਮੁਕਾਬਲਾ, 2 ਨਕਸਲੀ ਢੇਰ
Sunday, Mar 21, 2021 - 03:11 AM (IST)

ਰਾਏਪੁਰ - ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲੇ ਵਿਚ ਸੁਰੱਖਿਆ ਫੋਰਸਾਂ ਨੇ ਇਕ ਮੁਕਾਬਲੇ ਦੌਰਾਨ 2 ਨਕਸਲੀਆਂ ਨੂੰ ਸ਼ਨੀਵਾਰ ਢੇਰ ਕਰ ਦਿੱਤਾ। ਇਨ੍ਹਾਂ ਦੋਹਾਂ 'ਤੇ ਕੁੱਲ 4 ਲੱਖ ਰੁਪਏ ਦਾ ਇਨਾਮ ਸੀ।
ਦੰਤੇਵਾੜਾ ਜ਼ਿਲੇ ਦੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਦੇ ਆਕੋਂੜਾ ਥਾਣਾ ਖੇਤਰ ਅਧੀਨ ਵੱਡੇ ਗੁਡਰਾ ਪਿੰਡ ਦੇ ਜੰਗਲ ਵਿਚ ਸੁਰੱਖਿਆ ਫੋਰਸਾਂ ਨੇ 2 ਨਕਸਲੀਆਂ ਮਾਡਵੀ ਹਡਮਾ ਅਤੇ ਆਏਤਾ ਨੂੰ ਢੇਰ ਕਰ ਦਿੱਤਾ। ਹਡਮਾ ਮਾਓਵਾਦੀਆਂ ਦੇ ਕਟੇਕਲਿਆਣ ਐੱਲ. ਜੀ. ਐੱਸ. ਦਾ ਡਿਪਟੀ ਕਮਾਂਡਰ ਸੀ। ਆਏਤਾ ਏਟਾਪਾਲ ਖੇਤਰ ਵਿਚ ਜਨ ਮਿਲੀਸ਼ੀਆ ਦਾ ਕਮਾਂਡਰ ਸੀ।