ਪ੍ਰੇਮੀ ਨੂੰ ਲੈ ਕੇ ਸਹੇਲੀਆਂ ’ਚ ਝਗੜਾ, ਇਕ ਨੇ ਕਰ ਲਈ ਖ਼ੁਦਕੁਸ਼ੀ

Thursday, Jun 10, 2021 - 02:41 PM (IST)

ਪ੍ਰੇਮੀ ਨੂੰ ਲੈ ਕੇ ਸਹੇਲੀਆਂ ’ਚ ਝਗੜਾ, ਇਕ ਨੇ ਕਰ ਲਈ ਖ਼ੁਦਕੁਸ਼ੀ

ਨੋਇਡਾ– ਥਾਣਾ ਸੂਰਜਪੁਰ ਖੇਤਰ ਦੇ ਕਸਬਾ ਸੂਰਜਪੁਰ ਨਿਵਾਸੀ 18 ਸਾਲ ਦੀ ਇਕ ਕੁੜੀ ਨੇ ਪ੍ਰੇਮ ਪ੍ਰਸੰਗ ’ਚ ਸਹੇਲੀ ਨਾਲ ਝਗੜਾ ਹੋਣ ਤੋਂ ਬਾਅਦ ਬੁੱਧਵਾਰ ਰਾਤ ਨੂੰ ਪੱਖੇ ਨਾਲ ਫਾਹ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਮੁਤਾਬਕ, ਦੋ ਸਹੇਲੀਆਂ ਇਕ ਹੀ ਮੁੰਡੇ ਨੂੰ ਪਿਆਰ ਕਰਦੀਆਂ ਸਨ। ਇਸ ਗੱਲ ਨੂੰ ਲੈ ਕੇ ਦੋਵਾਂ ਸਹੇਲੀਆਂ ’ਚ ਬੀਤੀ ਰਾਤ ਨੂੰ ਝਗੜਾ ਹੋ ਗਿਆ, ਜਿਸ ਤੋਂ ਬਾਅਦ ਇਕ ਕੁੜੀ ਨੇ ਖ਼ੁਦਕੁਸ਼ੀ ਕਰ ਲਈ। 

ਥਾਣਾ ਸੂਰਜਪੁਰ ਦੇ ਇੰਚਾਰਜ ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਹੈ ਕਿ ਮ੍ਰਿਤਕਾ ਕੋਮਲ ਅਤੇ ਉਸ ਦੀ ਸਲੇਹੀ ਇਕ ਹੀ ਮੁੰਡੇ ਨੂੰ ਪਿਆਰ ਕਰਦੀਆਂ ਸਨ। ਇਸ ਗੱਲ ਨੂੰ ਲੈ ਕੇ ਦੋਵਾਂ ਸਹੇਲੀਆਂ ’ਚ ਬੀਤੀ ਰਾਤ ਨੂੰ ਫੋਨ ’ਤੇ ਬਹਿਸ ਹੋਈ। ਇਸ ਤੋਂ ਬਾਅਦ ਕੋਮਲ ਨੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਪੁਲਸ ਸਾਰੇ ਪਹਿਲੂਆਂ ਨੂੰ ਧਿਆਨ ’ਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜੇਕਰ ਮ੍ਰਿਤਕਾ ਦੇ ਪਰਿਵਾਰ ਵਾਲੇ ਇਸ ਮਾਮਲੇ ’ਚ ਕਿਸੇ ਖ਼ਿਲਾਫ਼ ਕੋਈ ਸ਼ਿਕਾਇਤ ਕਰਦੇ ਹਨ ਤਾਂ ਘਟਨਾ ਦੀ ਰਿਪੋਰਟ ਦਰਜ ਕਰਕੇ ਜਾਂਚ ਕੀਤੀ ਜਾਵੇਗੀ। 


author

Rakesh

Content Editor

Related News