ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ਹਰ ਘਰ ਦੇ ਖਾਣੇ ਦੇ ਮੇਜ਼ 'ਤੇ ਲੜਨੀ ਹੋਵੇਗੀ: PM ਮੋਦੀ

Saturday, Apr 15, 2023 - 03:47 PM (IST)

ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ਹਰ ਘਰ ਦੇ ਖਾਣੇ ਦੇ ਮੇਜ਼ 'ਤੇ ਲੜਨੀ ਹੋਵੇਗੀ: PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਵਾਯੂ ਪਰਿਵਰਤਨ ਨੂੰ ਗਲੋਬਲ ਅੰਦੋਲਨ ਬਣਨ 'ਤੇ ਖੁਸ਼ੀ ਜ਼ਾਹਰ ਕਰਦਿਆਂ ਅੱਜ ਕਿਹਾ ਕਿ ਇਸ ਦਾ ਮੁਕਾਬਲਾ ਸਿਰਫ ਕਾਨਫਰੰਸ ਮੇਜ਼ 'ਤੇ ਨਹੀਂ ਕੀਤੀ ਜਾ ਸਕਦੀ। ਇਸ ਲੜਾਈ ਨੂੰ ਹਰ ਘਰ 'ਚ ਖਾਣੇ ਦੀ ਮੇਜ਼ 'ਤੇ ਵੀ ਲੜਨਾ ਹੋਵੇਗਾ। ਪ੍ਰਧਾਨ ਮੰਤਰੀ ਨੇ ਅੱਜ ਵੀਡੀਓ ਸੰਦੇਸ਼ ਜ਼ਰੀਏ ਵਿਸ਼ਵ ਬੈਂਕ ਦੇ ਪ੍ਰੋਗਰਾਮ 'ਮੇਕਿੰਗ ਇਟ ਪਰਸਨਲ: ਹਾਉ ਬਿਹੇਵੀਅਰਲ ਚੇਂਜ ਕੈਨ ਟੈਕਲ ਕਲਾਈਮੇਟ ਚੇਂਜ' ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਖੁਸ਼ੀ ਪ੍ਰਗਟਾਈ ਕਿ ਇਹ ਇਕ ਗਲੋਬਲ ਅੰਦੋਲਨ ਬਣ ਰਿਹਾ ਹੈ।

ਇਹ ਵੀ ਪੜ੍ਹੋ- CAPF 'ਚ ਭਰਤੀ ਲਈ ਹੁਣ ਪੰਜਾਬੀ ਸਣੇ 13 ਭਾਸ਼ਾਵਾਂ 'ਚ ਹੋਵੇਗੀ ਪ੍ਰੀਖਿਆ, ਗ੍ਰਹਿ ਮੰਤਰਾਲਾ ਨੇ ਦਿੱਤੀ ਮਨਜ਼ੂਰੀ

ਇਹ ਮਿਸ਼ਨ ਜੀਵਨ ਦਾ ਮੂਲ ਹੈ

ਚਾਣਕਯ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਛੋਟੇ ਕੰਮਾਂ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ  ਕਿ ਆਪਣੇ ਆਪ 'ਚ ਇਸ ਧਰਤੀ ਲਈ ਕੀਤਾ ਜਾਣ ਵਾਲਾ ਹਰੇਕ ਚੰਗਾ ਕੰਮ ਛੋਟਾ ਲੱਗ ਸਕਦਾ ਹੈ ਪਰ ਜਦੋਂ ਦੁਨੀਆ ਭਰ ਦੇ ਅਰਬਾਂ ਲੋਕ ਇਸ ਨੂੰ ਇਕੱਠੇ ਕਰਦੇ ਹਨ ਤਾਂ ਪ੍ਰਭਾਵ ਬਹੁਤ ਜ਼ਿਆਦਾ ਹੁੰਦਾ ਹੈ। ਸਾਡਾ ਮੰਨਣਾ ਹੈ ਕਿ ਸਾਡੀ ਧਰਤੀ ਲਈ ਸਹੀ ਫ਼ੈਸਲੇ ਲੈਣ ਵਾਲੇ ਲੋਕ ਸਾਡੀ ਧਰਤੀ ਨੂੰ ਬਚਾਉਣ ਦੀ ਲੜਾਈ ਵਿਚ ਮਹੱਤਵਪੂਰਨ ਹਨ। ਇਹ ਮਿਸ਼ਨ ਜੀਵਨ ਦਾ ਮੂਲ ਹੈ।

ਇਹ ਵੀ ਪੜ੍ਹੋ- ਪੁੱਤ ਦੇ ਐਨਕਾਊਂਟਰ ਤੋਂ ਬੌਖਲਾਏ ਅਤੀਕ ਦੀ STF ਨੂੰ ਧਮਕੀ, ਕਿਹਾ- ਜੇ ਜਿਊਂਦਾ ਰਿਹਾ ਤਾਂ ਬਦਲਾ ਜ਼ਰੂਰ ਲਵਾਂਗਾ

ਇਹ ਲੜਾਈ ਹਰ ਘਰ ਦੇ ਖਾਣੇ ਦੀ ਮੇਜ਼ 'ਤੇ ਵੀ ਲੜਨੀ ਪਵੇਗੀ

ਲਾਈਫ ਅੰਦੋਲਨ ਦੀ ਸ਼ੁਰੂਆਤ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2015 'ਚ ਸੰਯੁਕਤ ਰਾਸ਼ਟਰ ਮਹਾਸਭਾ 'ਚ ਉਨ੍ਹਾਂ ਨੇ ਵਿਵਹਾਰਿਕ ਤਬਦੀਲੀ ਦੀ ਲੋੜ 'ਤੇ ਚਰਚਾ ਕੀਤੀ ਸੀ ਅਤੇ ਅਕਤੂਬਰ 2022 'ਚ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅਤੇ ਉਨ੍ਹਾਂ ਨੇ ਮਿਸ਼ਨ ਲਾਈਫ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਸੀ.ਓ.ਪੀ-27 ਦੇ ਨਤੀਜੇ ਦਸਤਾਵੇਜ਼ ਦੀ ਪ੍ਰਸਤਾਵਨਾ ਟਿਕਾਊ ਜੀਵਨ ਸ਼ੈਲੀ ਅਤੇ ਖਪਤ ਬਾਰੇ ਵੀ ਗੱਲ ਕਰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਲੋਕ ਇਹ ਸਮਝਦੇ ਹਨ ਕਿ ਸਿਰਫ਼ ਸਰਕਾਰ ਹੀ ਨਹੀਂ ਸਗੋਂ ਉਹ ਵੀ ਯੋਗਦਾਨ ਪਾ ਸਕਦੇ ਹਨ, ਤਾਂ ਉਨ੍ਹਾਂ ਦੀ ਚਿੰਤਾ ਕਾਰਵਾਈ 'ਚ ਬਦਲ ਜਾਵੇਗੀ। ਇਹ ਲੜਾਈ ਹਰ ਘਰ ਦੇ ਖਾਣੇ ਦੀ ਮੇਜ਼ 'ਤੇ ਵੀ ਲੜਨੀ ਪਵੇਗੀ।

 

ਵਿਚਾਰ ਚਰਚਾ ਖਾਣੇ ਦੀ ਮੇਜ਼ 'ਤੇ ਪਹੁੰਚਦਾ ਹੈ ਤਾਂ ਇਹ ਇਕ ਜਨ ਅੰਦੋਲਨ ਬਣ ਜਾਂਦਾ

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜਦੋਂ ਕੋਈ ਵਿਚਾਰ ਚਰਚਾ ਦੀ ਮੇਜ਼ ਤੋਂ ਉੱਠ ਕੇ ਖਾਣੇ ਦੀ ਮੇਜ਼ 'ਤੇ ਪਹੁੰਚਦਾ ਹੈ ਤਾਂ ਇਹ ਇਕ ਜਨ ਅੰਦੋਲਨ ਬਣ ਜਾਂਦਾ ਹੈ। ਹਰ ਪਰਿਵਾਰ ਅਤੇ ਹਰੇਕ ਵਿਅਕਤੀ ਨੂੰ ਇਸ ਗੱਲ ਤੋਂ ਸੁਚੇਤ ਕਰਨ ਦੀ ਲੋੜ ਹੈ ਕਿ ਉਨ੍ਹਾਂ ਦੀ ਪਸੰਦ ਨਾਲ ਧਰਤੀ ਨੂੰ ਬਚਾਉਣ ਲਈ ਲੜਾਈ ਨੂੰ ਵਧਾਉਣ ਅਤੇ ਤੇਜ਼ ਕਰਨ 'ਚ ਮਦਦ ਕਰ ਸਕਦੀ ਹੈ। ਮਿਸ਼ਨ ਲਾਈਫ ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ਨੂੰ ਲੋਕਤੰਤਰ ਬਣਾਉਣ ਬਾਰੇ ਹੈ। ਜੇਕਰ ਲੋਕ ਇਸ ਗੱਲ ਤੋਂ ਜਾਣੂ ਹੋ ਜਾਂਦੇ ਹਨ ਕਿ ਉਨ੍ਹਾਂ ਦੇ ਰੋਜ਼ਾਨਾ ਜੀਵਨ ਦੇ ਛੋਟੇ ਕੰਮ ਵੀ ਸ਼ਕਤੀਸ਼ਾਲੀ ਹਨ ਤਾਂ ਇਸ ਦਾ ਵਾਤਾਵਰਣ 'ਤੇ ਬਹੁਤ ਸਕਾਰਾਤਮਕ ਪ੍ਰਭਾਵ ਪਵੇਗਾ।

ਇਹ ਵੀ ਪੜ੍ਹੋ- CBI ਦੇ ਸੰਮਨ ਮਗਰੋਂ ਬੋਲੇ ਕੇਜਰੀਵਾਲ- ਜੇ ਮੈਂ ਭ੍ਰਿਸ਼ਟ ਹਾਂ ਤਾਂ ਫਿਰ ਦੇਸ਼ 'ਚ ਕੋਈ ਵੀ ਈਮਾਨਦਾਰ ਨਹੀਂ

ਪ੍ਰਧਾਨ ਮੰਤਰੀ ਨੇ ਜਨ ਅੰਦੋਲਨਾਂ ਦੀ ਦਿੱਤੀ ਉਦਾਹਰਣ

ਪ੍ਰਧਾਨ ਮੰਤਰੀ ਨੇ ਜਨ ਅੰਦੋਲਨਾਂ ਅਤੇ ਵਿਵਹਾਰ 'ਚ ਬਦਲਾਅ ਮਾਮਲੇ ਵਿਚ ਕਿਹਾ ਕਿ ਭਾਰਤ ਦੇ ਲੋਕਾਂ ਨੇ ਪਿਛਲੇ ਕੁਝ ਸਾਲਾਂ ਦੌਰਾਨ ਬਹੁਤ ਕੁਝ ਕੀਤਾ ਹੈ। ਉਨ੍ਹਾਂ ਨੇ ਬਿਹਤਰ ਲਿੰਗ ਅਨੁਪਾਤ, ਵੱਡੇ ਪੱਧਰ 'ਤੇ ਸਫਾਈ ਅਭਿਆਨ, LED ਬਲਬਾਂ ਨੂੰ ਅਪਣਾਉਣ ਦੀ ਉਦਾਹਰਣ ਦਿੱਤੀ ਜੋ ਹਰ ਸਾਲ ਲਗਭਗ 39 ਮਿਲੀਅਨ ਟਨ ਕਾਰਬਨ ਡਾਈਆਕਸਾਈਡ ਦੇ ਨਿਕਾਸ ਤੋਂ ਬਚਣ 'ਚ ਮਦਦ ਕਰਦਾ ਹੈ। ਉਨ੍ਹਾਂ ਨੇ ਤਕਰੀਬਨ 7 ਲੱਖ ਹੈਕਟੇਅਰ ਵਾਹੀਯੋਗ ਜ਼ਮੀਨ ਨੂੰ ਮਾਈਕ੍ਰੋ ਸਿੰਚਾਈ ਨਾਲ ਕਵਰ ਕਰਕੇ ਪਾਣੀ ਦੀ ਬੱਚਤ ਕਰਨ ਦਾ ਵੀ ਜ਼ਿਕਰ ਕੀਤਾ।


author

Tanu

Content Editor

Related News