ਦਿੱਲੀ ’ਚ ਘੱਟ ਨੰਬਰ ਲੈਣ ਵਾਲੇ 5ਵੀਂ ਤੇ 8ਵੀਂ ਦੇ ਵਿਦਿਆਰਥੀ ਵੀ ਹੋਣਗੇ ਫੇਲ
Sunday, Aug 18, 2019 - 12:42 AM (IST)

ਨਵੀਂ ਦਿੱਲੀ– ਘੱਟੋ-ਘੱਟ ਅੰਕ ਹਾਸਲ ਨਾ ਕਰਨ ’ਤੇ ਹੁਣ ਵਿਦਿਆਰਥੀ 5ਵੀਂ ਅਤੇ 8ਵੀਂ ਜਮਾਤ ਵਿਚ ਵੀ ਫੇਲ ਹੋਣਗੇ। ਦਿੱਲੀ ਸਰਕਾਰ ਨੇ ਸਲਾਹਕਾਰ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪਿੱਛੋਂ ਦਿੱਲੀ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿਚ ਸੋਧੀ ਹੋਈ ‘ਨੋ ਡਿਟੈਂਸ਼ਨ ਪਾਲਿਸੀ’ ਨੂੰ ਪ੍ਰਵਾਨਗੀ ਮਿਲ ਗਈ ਹੈ। ਇਸ ਨੂੰ ਇਸੇ ਵਿੱਦਿਅਕ ਸੈਸ਼ਨ ਤੋਂ ਲਾਗੂ ਕੀਤਾ ਜਾਏਗਾ। ਇਸ ਸਬੰਧੀ ਦਿੱਲੀ ਸਰਕਾਰ ਨੇ ਦਿੱਲੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਇਕ ਮੈਂਬਰ ਅਨੁਰਾਗ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਗਠਿਤ ਕੀਤੀ ਸੀ। ਉਸ ਨੇ ਇਸ ਸਾਲ ਮਾਰਚ ਵਿਚ ਹੀ ਆਪਣੀਆਂ ਸਿਫਾਰਸ਼ਾਂ ਸਰਕਾਰ ਨੂੰ ਸੌਂਪੀਆਂ ਸਨ।