ਨਾਂਦੇੜ ''ਚ ਦੋ ਧਿਰਾਂ ਵਿਚਕਾਰ ਹੋਈ ਭਿਆਨਕ ਝੜਪ, 3 ਲੋਕਾਂ ਦੀ ਮੌਤ

Saturday, Apr 04, 2026 - 04:20 PM (IST)

ਨਾਂਦੇੜ ''ਚ ਦੋ ਧਿਰਾਂ ਵਿਚਕਾਰ ਹੋਈ ਭਿਆਨਕ ਝੜਪ, 3 ਲੋਕਾਂ ਦੀ ਮੌਤ

ਨਾਂਦੇੜ: ਮਹਾਰਾਸ਼ਟਰ ਦੇ ਨਾਦੇੜ ਸ਼ਹਿਰ ਵਿੱਚ ਸ਼ੁੱਕਰਵਾਰ ਦੇਰ ਰਾਤ ਦੋ ਧਿਰਾਂ ਵਿਚਕਾਰ ਹੋਈ ਭਿਆਨਕ ਝੜਪ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਅਨੁਸਾਰ ਇਹ ਖ਼ੂਨੀ ਖੇਡ ਸ਼ਹਿਰ ਦੇ ਇੱਕ ਮਾਲ ਦੇ ਨੇੜੇ ਰਾਤ ਕਰੀਬ 1:30 ਵਜੇ ਖੇਡੀ ਗਈ।
ਪੁਲਸ ਸੁਪਰਡੈਂਟ ਅਵਿਨਾਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਰਜੀਤ ਸਿੰਘ, ਸੈਯਦ ਅਵੇਜ਼ ਅਤੇ ਮੁਹੰਮਦ ਅਰਬਾਜ਼ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਅਰਜੀਤ ਸਿੰਘ ਅਤੇ ਉਸਦੇ ਦੋਸਤ ਫ਼ਿਲਮ ਦੇਖ ਕੇ ਵਾਪਸ ਆ ਰਹੇ ਸਨ, ਜਦੋਂ 'ਸਾਡਾ ਗੈਂਗ' ਅਤੇ 'ਸਾਈ ਲਾਲਾ ਗੈਂਗ' ਦੇ ਮੈਂਬਰਾਂ ਵਿਚਕਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਟੱਕਰ ਹੋ ਗਈ। ਦੋਵਾਂ ਗੁੱਟਾਂ ਨੇ ਇੱਕ-ਦੂਜੇ 'ਤੇ ਖੰਜ਼ਰਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਹਮਲਾ ਕਰ ਦਿੱਤਾ, ਜਿਸ ਵਿੱਚ ਅਰਜੀਤ ਅਤੇ ਅਰਬਾਜ਼ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਵਾਰਦਾਤ ਵਿੱਚ ਸਭ ਤੋਂ ਹੈਰਾਨ ਕਰਨ ਵਾਲਾ ਮੋੜ ਉਦੋਂ ਆਇਆ ਜਦੋਂ ਗੰਭੀਰ ਰੂਪ ਵਿੱਚ ਜ਼ਖਮੀ ਸੈਯਦ ਅਵੇਜ਼ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ। ਦੋਸ਼ ਹੈ ਕਿ ਜਦੋਂ ਉਹ ਹਸਪਤਾਲ ਦੇ ਐਮਰਜੈਂਸੀ ਰੂਮ ਵਿੱਚ ਸੀ, ਤਾਂ ਉੱਥੇ ਉਸ 'ਤੇ ਫਿਰ ਹਮਲਾ ਕੀਤਾ ਗਿਆ। ਪੁਲਸ ਅਨੁਸਾਰ ਅਰਜੀਤ ਸਿੰਘ ਦੇ ਭਰਾ ਨੇ ਹਸਪਤਾਲ ਦੇ ਅੰਦਰ ਹੀ ਅਵੇਜ਼ ਦੀ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਸ ਨੇ ਕਾਰਵਾਈ ਕਰਦਿਆਂ ਹੁਣ ਤੱਕ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਥਾਨਕ ਕ੍ਰਾਈਮ ਬ੍ਰਾਂਚ, ਫੋਰੈਂਸਿਕ ਮਾਹਿਰ ਅਤੇ ਡੌਗ ਸਕੁਐਡ ਦੀਆਂ ਟੀਮਾਂ ਜਾਂਚ ਵਿੱਚ ਜੁਟ ਗਈਆਂ ਹਨ ਤਾਂ ਜੋ ਬਾਕੀ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News