ਨੇਵੀ ''ਚ ਪਹਿਲੀ ਵਾਰ ਮਹਿਲਾ ਪਾਇਲਟ ਸ਼ਾਮਲ
Thursday, Nov 23, 2017 - 12:00 PM (IST)
ਨਵੀਂ ਦਿੱਲੀ— ਜਲ ਸੈਨਾ ਵਿਚ ਮਹਿਲਾਵਾਂ ਨੂੰ ਪਾਇਲਟ ਦੇ ਤੌਰ 'ਤੇ ਸ਼ਾਮਲ ਕਰਨ ਦੀ ਮਨਜ਼ੂਰੀ 2015 ਵਿਚ ਦਿੱਤੀ ਗਈ ਸੀ ਅਤੇ ਉਹ ਟੋਹੀ ਜਹਾਜ਼ਾਂ ਵਿਚ ਤਾਇਨਾਤ ਹੋ ਸਕਦੀਆਂ ਹਨ। ਨੇਵੀ ਵਿਚ ਜੰਗੀ ਦੀ ਭੂਮਿਕਾ ਲਈ ਮਹਿਲਾਵਾਂ ਨੂੰ ਸ਼ਾਮਲ ਕੀਤੇ ਜਾਣ ਦਾ ਇੰਤਜ਼ਾਰ ਅਜੇ ਵੀ ਹੈ। ਬੁੱਧਵਾਰ ਨੂੰ ਕੇਰਲ ਸਥਿਤ ਇੰਡੀਅਨ ਨੇਵਲ ਅਕੈਡਮੀ ਦੀ ਪਾਸਿੰਗ ਆਊਟ ਪਰੇਡ ਵਿਚ ਸ਼ੁਭਾਂਗੀ ਸਵਰੂਪ ਵੀ ਸ਼ਾਮਲ ਸੀ, ਜਿਸ ਨੂੰ ਨੇਵੀ ਵਿਚ ਬਤੌਰ ਪਾਇਲਟ ਪਹਿਲੀ ਵਾਰ ਪਰਮਾਨੈਂਟ ਕਮਿਸ਼ਨ ਮਿਲਿਆ ਹੈ। ਸ਼ੁਭਾਂਗੀ ਜਲ ਸੈਨਾ ਦੀ ਸਮੁੰਦਰੀ ਟੋਹੀ ਟੀਮ ਵਿਚ ਪਾਇਲਟ ਹੋਵੇਗੀ।
