ਵਾਰਾਨਸੀ ’ਚ ਮਹਿਲਾ ਡਾਕਟਰ ਨੇ ਕੀਤੀ ਖੁਦਕੁਸ਼ੀ
Friday, Nov 16, 2018 - 06:06 PM (IST)
ਵਾਰਾਨਸੀ–ਉੱਤਰ ਪ੍ਰਦੇਸ਼ ਵਿਚ ਵਾਰਾਨਸੀ ਦੇ ਕੈਂਟ ਖੇਤਰ ਵਿਚ ਸ਼ੁੱਕਰਵਾਰ ਨੂੰ ਇਥੋਂ ਦੀ ਪ੍ਰਸਿੱਧ ਮਹਿਲਾ ਰੋਗ ਮਾਹਿਰ ਡਾਕਟਰ ਸ਼ਿਲਪੀ ਰਾਜਪੂਤ ਨੇ ਕਥਿਤ ਤੌਰ ’ਤੇ ਜ਼ਹਿਰੀਲਾ ਇੰਜੈਕਸ਼ਨ ਲਾ ਕੇ ਖੁਦਕੁਸ਼ੀ ਕਰ ਲਈ।ਅਧਿਕਾਰਤ ਸੂਤਰਾਂ ਨੇ ਇਥੇ ਦੱਸਿਅਾ ਕਿ ਖਦਸ਼ਾ ਹੈ ਕਿ ਡਾ. ਰਾਜਪੂਤ ਨੇ ਪਰਿਵਾਰਕ ਕਲੇਸ਼ ਤੋਂ ਤੰਗ ਅਾ ਕੇ ਮੌਤ ਨੂੰ ਗਲੇ ਲਾਇਅਾ। ਉਹ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਬੇਹੱਦ ਪ੍ਰੇਸ਼ਾਨ ਸੀ। ਉਨ੍ਹਾਂ ਨੇ ਦੱਸਿਅਾ ਕਿ ਜਾਂਚ ਦੌਰਾਨ ਪੁਲਸ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਕੋਲੋਂ ਇਕ ਸੁਸਾਈਡ ਨੋਟ ਮਿਲਿਅਾ, ਜਿਸ ਵਿਚ ਉਨ੍ਹਾਂ ਨੇ ਪਰਿਵਾਰਕ ਕਲੇਸ਼ ਦੀ ਜ਼ਿਕਰ ਕੀਤਾ ਹੈ।