ਅਮਰੀਕਾ, ਕੈਨੇਡਾ ਤੋਂ ਬਾਅਦ ਭਾਰਤ ''ਚ ਕੋਰੋਨਾ ਦੀ ''ਸੁਨਾਮੀ'' ਤੋਂ ਡਰਿਆ ਇਹ ਮੁਲਕ, 22 ਐਂਟਰੀ ਪੁਆਇੰਟ ਕੀਤੇ ਬੰਦ

Sunday, May 02, 2021 - 01:54 AM (IST)

ਕਾਠਮੰਡੂ - ਨੇਪਾਲ ਸਰਕਾਰ ਨੇ ਭਾਰਤ ਵਿਚ ਕੋਰੋਨਾ ਮਾਮਲਿਆਂ ਵਿਚ ਵਾਧੇ ਦਰਮਿਆਨ ਉਸ ਨਾਲ ਲੱਗੇ ਆਪਣੇ 22 ਐਂਟਰੀ ਪੁਆਇੰਟਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਮੁਤਾਬਕ ਕੋਵਿਡ-19 ਸੰਕਟ ਪ੍ਰਬੰਧਨ ਕਮੇਟੀ (ਸੀ. ਸੀ. ਐੱਮ. ਸੀ.) ਨੇ ਸ਼ੁੱਕਰਵਾਰ ਮੰਤਰੀ ਪ੍ਰੀਸ਼ਦ ਤੋਂ ਨੇਪਾਲ ਅਤੇ ਭਾਰਤ ਵਿਚਾਲੇ 35 ਵਿਚੋਂ 22 ਐਂਟਰੀ ਪੁਆਇੰਟਸ ਨੂੰ ਬੰਦ ਕਰਨ ਦੀ ਸਿਫਾਰਸ਼ ਕੀਤੀ ਸੀ, ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਪਾਕਿਸਤਾਨ ਨੂੰ ਲੱਗ ਸਕਦੈ ਵੱਡਾ ਝੱਟਕਾ, ਯੂਰਪੀਨ ਸੰਘ ਨੇ ਪੇਸ਼ ਕੀਤਾ ਇਹ ਬਿੱਲ

ਨੇਪਾਲ ਅਤੇ ਭਾਰਤ ਵਿਚਾਲੇ ਹੁਣ ਸਿਰਫ 13 ਐਂਟਰੀ ਪੁਆਇੰਟਸ ਦਾ ਹੀ ਸੰਚਾਲਨ ਹੋਵੇਗਾ। ਭਾਰਤ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ। ਭਾਰਤ ਵਿਚ ਇਕ ਦਿਨ ਵਿਚ ਲਾਗ ਦੇ 4 ਲੱਖ ਤੋਂ ਵਧ ਮਾਮਲੇ ਸਾਹਮਣੇ ਆਏ ਹਨ ਜਦਕਿ 3523 ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਕੁੱਲ ਗਿਣਤੀ 2,11,853 ਹੋ ਗਈ ਹੈ। ਸ਼ਨੀਵਾਰ ਕੇਂਦਰੀ ਸਿਹਤ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ - ਲੈੱਬਨਾਨ ਦੀ ਝੀਲ ''ਚ ਵਾਇਰਸ ਕਾਰਣ ਮਰੀਆਂ ਮਿਲੀਆਂ 40 ਟਨ ਮੱਛੀਆਂ

ਸ਼ਨੀਵਾਰ ਸਵੇਰੇ 8 ਵਜੇ ਤੱਕ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਵਿਚ ਲਾਗ ਦੇ 4 ਲੱਖ ਤੋਂ ਵਧ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਥੇ ਕੁੱਲ ਗਿਣਤੀ 19.1 ਕਰੋੜ ਹੋ ਗਈ ਹੈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 32 ਲੱਖ ਤੋਂ ਵਧ ਹੋ ਗਈ ਹੈ। ਨੇਪਾਲ ਵਿਚ ਹੁਣ ਤੱਕ ਕੋਵਿਡ-19 ਦੇ 3.23 ਲੱਖ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 3200 ਤੋਂ ਵਧ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਪਰ ਲਾਗ ਦੇ ਮਾਮਲੇ ਉਨੀਂ ਤੇਜ਼ੀ ਨਾਲ ਨਹੀਂ ਵਧ ਰਹੇ ਹਨ। ਮੁਲਕ ਵਿਚ ਵੀਰਵਾਰ ਅਤੇ ਸ਼ੁੱਕਰਵਾਰ ਲਾਗ ਦੇ 5 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ - USA ਦੇ 2 ਮੰਜ਼ਿਲਾ ਘਰ 'ਚ 5 ਮਹਿਲਾਵਾਂ ਸਣੇ ਕੈਦ ਮਿਲੇ 91 ਪ੍ਰਵਾਸੀ, ਕਈ ਨਿਕਲੇ ਕੋਰੋਨਾ ਪਾਜ਼ੇਟਿਵ


Khushdeep Jassi

Content Editor

Related News