ਬੀਮਾਰ ਪਿਤਾ ਅਤੇ 6 ਭਰਾ-ਭੈਣਾਂ ਦਾ ਸਹਾਰਾ ਬਣੀ ਸ਼ਿਵਾਨੀ, ਇਸ ਤਰ੍ਹਾਂ ਮਿਟਾ ਰਹੇ ਪੇਟ ਦੀ ਭੁੱਖ

08/31/2019 6:00:47 PM

ਇਟਾਵਾ— ਬੇਟੀ ਬਚਾਓ, ਬੇਟੀ ਪੜ੍ਹਾਓ ਵਰਗੀ ਕੇਂਦਰ ਅਤੇ ਰਾਜ ਸਰਕਾਰ ਦੀਆਂ ਕਈ ਯੋਜਨਾਵਾਂ ਦੀ ਪਹੁੰਚ ਤੋਂ ਦੂਰ 15 ਸਾਲ ਦੀ ਸ਼ਿਵਾਨੀ ਰਿਕਸ਼ਾ ਖਿੱਚ ਕੇ ਆਪਣੇ ਬੀਮਾਰ ਪਿਤਾ ਅਤੇ 6 ਭਰਾ-ਭੈਣਾਂ ਲਈ ਉਮੀਦ ਦੀ ਕਿਰਨ ਬਣੀ ਹੋਈ ਹੈ। ਉੱਤਰ ਪ੍ਰਦੇਸ਼ ’ਚ ਇਟਾਵਾ ਜ਼ਿਲੇ ਦੇ ਕੋਕਪੁਰਾ ਪਿੰਡ ਦੀ ਵਾਸੀ ਸ਼ਿਵਾਨੀ ਠੇਲਾ ਰਿਕਸ਼ਾ ’ਤੇ ਸਵਾਰ ਕੇ ਹਰ ਰੋਜ਼ ਕਬਾੜ ਦੀ ਖੋਜ ’ਚ ਗਲੀਆਂ ’ਚ ਘੁੰਮਦੀ ਹੈ। ਪਸੀਨੇ ਨਾਲ ਲੱਥਪੱਥ ਸ਼ਿਵਾਨੀ ਨੂੰ ਰਿਕਸ਼ਾ ਖਿੱਚਦੇ ਹੋਏ ਦੇਖ ਉਸ ਦੀ ਬੇਬਸੀ ’ਤੇ ਦਯਾ ਦਿਖਾਉਂਦਾ ਹੈ, ਜਦੋਂ ਕਿ ਜ਼ਿਆਦਾਤਰ ਉਸ ਨੂੰ ਨਜ਼ਰਅੰਦਾਜ ਕਰਦੇ ਹੋਏ ਲੰਘ ਜਾਂਦੇ ਹਨ। ਜ਼ਿਲਾ ਹੈੱਡ ਕੁਆਰਟਰ ’ਚ ਵਿਕਾਸ ਭਵਨ ਦੇ ਸਾਹਮਣੇ ਤੋਂ ਉਹ ਰੋਜ਼ ਲੰਘਦੀ ਹੈ, ਅਜਿਹੇ ’ਚ ਕਈ ਅਧਿਕਾਰੀਆਂ ਦੀ ਨਜ਼ਰ ਵੀ ਉਸ ’ਤੇ ਪੈਣੀ ਲਾਜ਼ਮੀ ਹੈ ਪਰ ਅੱਜ ਤੱਕ ਕਿਸੇ ਵੀ ਉਸ ਵੱਲ ਮਦਦ ਦੇ ਹੱਥ ਨਹੀਂ ਵਧਾਏ।

ਮਾਂ ਨਾਲ ਕੂੜਾ ਚੁੱਕਣ ਜਾਂਦੀ ਹੈ ਸ਼ਿਵਾਨੀ
ਇਸ ਦੇ ਇਸ ਕੰਮ ਲਈ ਟੋਕਣ ’ਤੇ ਸ਼ਿਵਾਨੀ ਨੇ ਕਿਹਾ ਕਿ ਮਜ਼ਬੂਰੀ ’ਚ ਉਹ ਕਬਾੜ ਇਕੱਠਾ ਕਰ ਕੇ ਜ਼ਿੰਦਗੀ ਦਾ ਪਹੀਆ ਅੱਗੇ ਵਧਾ ਰਹੀ ਹੈ। ਉਸ ਨੇ ਕਿਹਾ,‘‘ਪਾਪਾ ਦੀ ਸਿਹਤ ਕਾਫ਼ੀ ਦਿਨਾਂ ਤੋਂ ਖਰਾਬ ਹੈ। ਅਸੀਂ 7 ਭੈਣ-ਭਰਾ ਹਾਂ। ਭਰਾ-ਭੈਣਾਂ ’ਚ ਵੱਡੀ ਹੋਣ  ਕਾਰਨ ਮੈਂ ਮਾਂ ਨਾਲ ਕੂੜਾ ਚੁੱਕਣ ਜਾਂਦੀ ਹਾਂ। ਪੂਰਾ ਦਿਨ ਰਿਕਸ਼ਾ ਚੱਲਾ ਕੇ ਅਤੇ ਕੂੜਾ ਚੁੱਕ ਕੇ ਕੁਝ ਪੈਸੇ ਜੁਟਾਉਂਦੇ ਹਾਂ। ਉਦੋਂ ਘਰ ਦਾ ਗੁਜ਼ਾਰਾ ਚੱਲਦਾ ਹੈ। ਪਾਪਾ ਰਿਕਸ਼ਾ ਚਲਾਉਂਦੇ ਸਨ ਪਰ ਜਦੋਂ ਤੋਂ ਉਨ੍ਹਾਂ ਦੀ ਸਿਹਤ ਖਰਾਬ ਹੋਈ ਹੈ, ਉਦੋਂ ਤੋਂ ਉਹ ਕੋਈ ਵੀ ਕੰਮ ਨਹੀਂ ਕਰ ਪਾਉਂਦੇ।’’

ਪੇਟ ਭਰਨ ਲਈ ਚੁੱਕਦੇ ਹਾਂ ਕੂੜਾ
ਸ਼ਿਵਾਨੀ ਦੀ ਮਾਂ ਸੀਮਾ ਨੇ ਕਿਹਾ,‘‘ਕੀ ਕਰੀਏ ਸਾਹਿਬ! ਜਦੋਂ ਮੇਰੇ ਪਤੀ ਦੀ ਸਿਹਤ ਠੀਕ ਸੀ ਤਾਂ ਫਿਰ ਉਹ ਪੂਰਾ ਕਬਾੜ ਇਕੱਠਾ ਕਰ ਕੇ ਗੁਜ਼ਾਰਾ ਕਰਦੇ ਸਨ ਪਰ ਪਤੀ ਦੀ ਸਿਹਤ ਖਰਾਬ ਹੋਣ ਕਾਰਨ ਪੇਟ ਭਰਨ ਲਈ ਕੁਝ ਤਾਂ ਕਰਨਾ ਹੀ ਸੀ। ਬੱਚੇ ਭੁੱਖੇ ਪਿਆਸੇ ਰਹਿੰਦੇ ਸਨ। ਇਸ ਕਾਰਨ ਕੂੜਾ ਚੁੱਕ ਕੇ ਕੁਝ ਪੈਸੇ ਹੋ ਜਾਂਦੇ ਹਨ, ਜਿਸ ਨਾਲ ਪੇਟ ਤਾਂ ਭਰ ਜਾਂਦਾ ਹੈ। ਇਹੀ ਕੁੜੀ ਸਭ ਤੋਂ ਵੱਡੀ ਹੈ, ਇਸ ਲਈ ਮਜ਼ਬੂਰੀ ’ਚ ਰਿਕਸ਼ਾ ਚਲਾਉਂਦੀ ਹੈ।’’

ਬੱਚੀ ਨੂੰ ਦਿੱਤੀ ਜਾਵੇ ਸਰਕਾਰੀ ਮਦਦ
ਕੇ.ਕੇ. ਕਾਲਜ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਸ਼ੈਲੇਂਦਰ ਸ਼ਰਮਾ ਦਾ ਕਹਿਣਾ ਹੈ ਕਿ ਬੇਟੀ ਬਚਾਓ, ਬੇਟੀ ਪੜ੍ਹਾਓ ਸਮੇਤ ਕਈ ਯੋਜਨਾਵਾਂ ਕੁੜੀਆਂ ਲਈ ਸੰਚਾਲਤ ਹਨ, ਇਨ੍ਹਾਂ ਸਭ ਦੇ ਬਾਵਜੂਦ ਕੁੜੀ ਦਾ ਰਿਕਸ਼ਾ ਖਿੱਚਣਾ ਸਰਕਾਰੀ ਯੋਜਨਾਵਾਂ ਦੀ ਅਸਫ਼ਲਤਾ ਦਾ ਜਿਉਂਦਾ ਜਾਗਦਾ ਉਦਾਹਰਣ ਹੈ। ਅਧਿਕਾਰੀਆਂ ਨੂੰ ਅਪੀਲ ਹੈ ਕਿ ਬੱਚੀ ਨੂੰ ਸਰਕਾਰੀ ਮਦਦ ਉਪਲੱਬਧ ਕਰਵਾਈ ਜਾਵੇ। ਸਰਕਾਰ ਨੂੰ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਉਹ ਅਜਿਹਾ ਨਾ ਕਰਨ। ਉਸ ਨੂੰ ਆਰਥਿਕ ਮਦਦ ਵੀ ਦਿੱਤੀ ਜਾਵੇ ਅਤੇ ਨਾਲ ਹੀ ਉਸ ਦੀ ਪੜ੍ਹਾਈ ਦਾ ਵੀ ਇੰਤਜ਼ਾਮ ਕੀਤੇ ਜਾਵੇ।


DIsha

Content Editor

Related News