ਮਹਿਲਾਵਾਂ ਦੇ ਕੱਪੜਿਆਂ ’ਤੇ ਟਿੱਪਣੀ ਕਰਨ ਵਾਲੇ CM ਦੀ ਧੀ ਨੇ ਪਾਈ ਫਟੀ ਜੀਨਸ, ਵੇਖੋ ਵਾਇਰਲ ਤਸਵੀਰਾਂ ਦਾ ਸੱਚ

Friday, Mar 19, 2021 - 05:47 PM (IST)

ਮਹਿਲਾਵਾਂ ਦੇ ਕੱਪੜਿਆਂ ’ਤੇ ਟਿੱਪਣੀ ਕਰਨ ਵਾਲੇ CM ਦੀ ਧੀ ਨੇ ਪਾਈ ਫਟੀ ਜੀਨਸ, ਵੇਖੋ ਵਾਇਰਲ ਤਸਵੀਰਾਂ ਦਾ ਸੱਚ

ਨਵੀਂ ਦਿੱਲੀ (ਬਿਊਰੋ) — ਉੱਤਰਾਖੰਡ ਦੇ ਮੁੱਖ ਮੰਤਰੀ ਨੇ ਹਾਲ ਹੀ ’ਚ ਮਹਿਲਾਵਾਂ ਦੇ ਕੱਪੜਿਆਂ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਫਟੀ (ਕੱਟ ਵਾਲੀ) ਜੀਨਸ ਪਾਉਣਾ ਸੰਸਕਾਰ ਨਹੀਂ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਉਹ ਵਿਵਾਦਾਂ ’ਚ ਘਿਰ ਗਏ ਸਨ। ਕਈ ਲੋਕਾਂ ਨੇ ਉਨ੍ਹਾਂ ਦੇ ਬਿਆਨ ਦੀ ਆਲੋਚਨਾ ਕੀਤੀ। ਇਸੇ ਦੌਰਾਨ ਫ਼ਿਲਮ ‘ਚੱਕ ਦੇ ਇੰਡੀਆ’ ਫੇਮ ਅਦਾਕਾਰਾ ਚਿਤਰਾਸ਼ੀ ਰਾਵਤ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਉਹ ਫਟੀ ਜੀਨਸ ਪਹਿਨੇ ਨਜ਼ਰ ਆ ਰਹੀ ਹੈ। ਚਿਤਰਾਸ਼ੀ ਨੂੰ ਸੀ. ਐੱਮ. ਦੀ ਧੀ ਦੱਸਿਆ ਜਾ ਰਿਹਾ ਹੈ।

ਲੋਕ ਤਸਵੀਰਾਂ ਸ਼ੇਅਰ ਕਰਕੇ ਆਖ ਰਹੇ ਨੇ ਅਜਿਹੀਆਂ ਗੱਲਾਂ
ਲੋਕ ਤਸਵੀਰਾਂ ਨੂੰ ਇਹ ਆਖ ਕੇ ਸ਼ੇਅਰ ਕਰ ਰਹੇ ਹਨ ਕਿ ਜਦੋਂ ਖ਼ੁਦ ਤੀਰਥ ਰਾਵਤ ਸਿੰਘ ਦੀ ਧੀ ਅਦਾਕਾਰਾ ਹੈ ਅਤੇ ਉਹ ਦੂਜੀਆਂ ਮਹਿਲਾਵਾਂ ਦੇ ਕੱਪੜਿਆਂ ’ਤੇ ਤੰਜ ਕੱਸ ਰਿਹਾ ਹੈ। ਹੁਣ ਅਦਾਕਾਰਾ ਨੇ ਖ਼ੁਦ ਇਸ ’ਤੇ ਚੁੱਪੀ ਤੋੜੀ ਹੈ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੇਰੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ’ਚ ਮੈਂ ਫਟੀ ਜੀਨਸ ਪਹਿਨੀ ਹੋਈ ਹੈ ਅਤੇ ਮੈਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੀ ਧੀ ਦੱਸਿਆ ਜਾ ਰਿਹਾ ਹੈ। ਇਗ ਸੱਚ ਹੈ ਕਿ ਮੇਰੇ ਵੀ ਪਿਤਾ ਦਾ ਨਾਂ ਤੀਰਥ ਸਿੰਘ ਰਾਵਤ ਹੈ। ਇਸ ਲਈ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਧੀ ਦੇ ਤੌਰ ’ਤੇ ਮੇਰੀ ਵਾਇਰਲ ਤਸਵੀਰ ਸੱਚ ਤੋਂ ਪਰੇ ਹੈ। ਦਰਅਸਲ, ਚਿਤਰਾਸ਼ੀ ਦੇ ਪਿਤਾ ਦਾ ਨਾਂ ਤੀਰਥ ਸਿੰਘ ਰਾਵਤ ਹੈ, ਕਿਸੇ ਵਜ੍ਹਾ ਕਰਕੇ ਇਹ ਗਲ਼ਤਫਹਿਮੀ ਹੋਈ।

PunjabKesari
ਨਵਿਆ ਨੇ ਦਿੱਤਾ ਸੀ. ਐੱਮ. ਤੀਰਥ ਸਿੰਘ ਰਾਵਤ ਨੂੰ ਜਵਾਬ 
ਨਵਿਆ ਨੇ ਸੋਸ਼ਲ ਮੀਡੀਆ ’ਤੇ ਸੀ. ਐੱਮ. ਦੇ ਇਸ ਬਿਆਨ ਦਾ ਸਕ੍ਰੀਨਸ਼ਾਟ ਸਾਂਝਾ ਕਰਦੇ ਹੋਏ ਲਿਖਿਆ ਕਿ ‘WTF, ਸਾਡੇ ਕੱਪੜੇ ਬਦਲਣ ਤੋਂ ਪਹਿਲਾਂ ਆਪਣੀ ਮਾਨਸਿਕਤਾ ਬਦਲੋ ਕਿਉਂਕਿ ਇਥੇ ਹੈਰਾਨ ਕਰਨ ਵਾਲੀ ਚੀਜ ਸਿਰਫ਼ ਅਜਿਹੇ ਮੈਸੇਜ ਅਤੇ ਕੁਮੈਂਟਸ ਹਨ, ਜਿਨ੍ਹਾਂ ਨੂੰ ਸਮਾਜ ’ਚ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਵਿਆ ਨੇ ਇਕ ਗੁੱਸੇ ਵਾਲੀ ਇਮੋਜ਼ੀ ਵੀ ਬਣਾਈ। ਨਵਿਆ ਬੋਲੀ ‘ਮਾਣ ਨਾਲ ਪਵਾਂਗੀ ਰਿਪਡ ਜੀਨਸ।’

ਕੀ ਸੀ. ਐੱਮ. ਸਾਨੂੰ ਸਹੀਂ ਮਾਹੌਲ ਦੇ ਸਕਦੇ ਹਨ : ਨਵਿਆ
ਨਵਿਆ ਨੇ ਆਪਣੀ ਗੱਲ ਨੂੰ ਪੂਰਾ ਕਰਦੇ ਹੋਏ ਅੱਗੇ ਕਿਹਾ ਕੀ ਸੀ. ਐੱਮ. ਸਾਨੂੰ ਸਹੀਂ ਮਾਹੌਲ ਦੇ ਸਕਦੇ ਨੇ? ਇਸ ਤੋਂ ਇਲਾਵਾ ਨਵਿਆ ਨੇ ਇਕ ਦੂਜੀ ਸਟੋਰੀ ’ਚ ਆਪਣੀ ਰਿਪਡ ਜੀਨਸ ਪਹਿਨਿਆ ਦੀ ਇਕ ਤਸਵੀਰ ਸਾਂਝੀ ਕਰਕੇ ਲਿਖਿਆ ‘ਮੈਂ ਆਪਣੀ ਰਿਪਡ ਜੀਨਸ ਪਹਿਨਾਂਗੀ, ਥੈਂਕ ਯੂ ਅਤੇ ਮੈਂ ਇਸ ਜੀਨਸ ਨੂੰ ਮਾਣ ਨਾਲ ਪਵਾਂਗੀ।’

ਇਹ ਸੀ ਤੀਰਥ ਸਿੰਘ ਰਾਵਤ ਦਾ ਬਿਆਨ
ਤੀਰਥ ਸਿੰਘ ਰਾਵਤ ਨੇ ਇਕ ਪ੍ਰੋਗਰਾਮ ’ਚ ਕਿਹਾ ਸੀ ਕਿ ਮਹਿਲਾਵਾਂ ਦੀਆਂ ਜੀਨਸ ਵੇਖ ਕੇ ਹੈਰਾਨੀ ਹੁੰਦੀ ਹੈ। ਉਨ੍ਹਾਂ ਦੇ ਮਨ ’ਚ ਇਹ ਸਵਾਲ ਉੱਠਦਾ ਹੈ ਕਿ ਇਸ ਨਾਲ ਸਮਾਜ ’ਚ ਕੀ ਸੰਦੇਸ਼ (ਸੁਨੇਹਾ) ਜਾਵੇਗਾ। ਉਨ੍ਹਾਂ ਨੇ ਕਿਹਾ ‘ਮੈਂ ਜੈਪੁਰ ’ਚ ਇਕ ਪ੍ਰੋਗਰਾਮ ’ਚ ਸੀ ਅਤੇ ਜਦੋਂ ਮੈਂ ਜਹਾਜ ’ਚ ਬੈਠਿਆ ਸੀ ਤਾਂ ਮੇਰੇ ਨਾਲ ਇਕ ਭੈਣ ਜੀ ਬੈਠੀ ਸੀ। ਮੈਂ ਜਦੋਂ ਉਸ ਵੱਲ ਵੇਖਿਆ ਤਾਂ ਹੇਠਾ ਗਮਬੂਟ ਸੀ। ਜਦੋਂ ਹੋਰ ਉੱਪਰ ਵੇਖਿਆ ਤਾਂ ਗੋਡੇ ਫਟੇ ਸਨ। ਉਸ ਦੇ ਨਾਲ ਦੋ ਬੱਚੇ ਵੀ ਸਨ। ਉਸ ਮਹਿਲਾ ਨੇ ਮੈਨੂੰ ਦੱਸਿਆ ਕਿ ਉਹ ਇਕ ਐੱਨ. ਜੀ. ਓ. ਚਲਾਉਂਦੀ ਹੈ। ਮੈਂ ਕਿਹਾ ਕਿ ਸਮਾਜ ਦੇ ਵਿਚ ਗੋਡੇ ਫਟੇ ਦਿਖਦੇ ਹਨ, ਬੱਚਿਆਂ ਨਾਲ ਹਨ, ਕੀ ਸੰਸਕਾਰ ਹੈ ਇਹ?’


author

sunita

Content Editor

Related News