ਜਾਣੋ ਅਰਬਾਂ ਦੇ ਮਾਲਕ ਪਿਤਾ ਦਾ ਬੇਟਾ ਕਿਸ ਲਈ ਕਰ ਰਿਹਾ ਹੈ ਡਿਲਵਰੀ ਬੁਆਏ ਦੀ ਨੌਕਰੀ

08/19/2017 8:12:39 AM

ਹੈਦਰਾਬਾਦ — ਅਰਬਾਂ ਦੀ ਕੰਪਨੀ ਹਰੇ ਕ੍ਰਿਸ਼ਣਾ ਡਾਇਮੰਡ ਐਕਸਪੋਰਟ ਦੇ ਮਾਲਿਕ ਘਨਸ਼ਿਆਮ ਢੋਲਕੀਆ ਦੇ ਬੇਟੇ ਹਿਤਾਰਥ ਢੋਲਕੀਆ ਹੈਦਰਾਬਾਦ 'ਚ ਇਕ ਆਮ ਆਦਮੀ ਤਰ੍ਹਾਂ ਜ਼ਿੰਦਗੀ ਬਿਤਾਈ। ਇਕ ਮਹੀਨੇ ਦੇ ਲਈ ਦੁਨੀਆ ਦੇ ਸਾਰੇ ਐਸ਼ੋ-ਅਰਾਮ ਛੱਡ ਕੇ ਹਿਤਾਰਥ ਨੇ ਆਮ ਆਦਮੀ ਦੀ ਤਰ੍ਹਾਂ ਜ਼ਿੰਦਗੀ ਦੀਆਂ ਤਕਲੀਫਾਂ ਅਤੇ ਮੁਸ਼ਕਿਲਾਂ ਦਾ ਸਾਹਮਣਾਂ ਕੀਤਾ। 
ਹਿਤਾਰਥ ਨੇ ਦੱਸਿਆ ਕਿ ਮੈਂ ਅਮਰੀਕਾ 'ਚ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਮੇਰੇ ਕੋਲ ਡਾਇਮੰਡ ਗੇਡਿੰਗ ਦਾ ਸਰਟੀਫਿਕੇਟ ਹੈ ਪਰ ਹੈਦਰਾਬਾਦ 'ਚ ਮੈਨੂੰ ਕੋਈ ਮਦਦ ਨਹੀਂ ਮਿਲੀ। ਮੈਂ ਜਿਵੇਂ ਹੀ ਹੈਦਰਾਬਾਦ ਪੁੱਜਾ, ਨੌਕਰੀ ਲੱਭਣਾ ਸ਼ੁਰੂ ਕੀਤਾ ਤੰ ਮੇਰੇ ਕੋਲ ਬਿਲਕੁੱਲ ਪੈਸੇ ਨਹੀਂ ਬਚੇ। ਖੁਸ਼ਕਿਸਮਤੀ ਨਾਲ ਸਿਕੰਦਰਾਬਾਦ 'ਚ ਮੈਨੂੰ 100 ਰੁਪਏ 'ਚ ਇਕ ਕਮਰਾ ਕਿਰਾਏ 'ਤੇ ਮਿਲ ਗਿਆ। ਮੈਂ ਉਥੇ 17 ਲੋਕਾਂ ਦੇ ਨਾਲ ਕਮਰਾ ਸਾਂਝਾ ਕੀਤਾ। ਮੇਰਾ ਅਗਲਾ ਕੰਮ ਸੀ ਆਪਣੇ ਲਈ ਨੌਕਰੀ ਲੱਭਣਾ। 3 ਦਿਨਾਂ ਤੱਕ ਭਟਕਣ ਤੋਂ ਬਾਅਦ ਮੈਨੂੰ ਇਕ ਮਲਟੀਨੈਸ਼ਨਲ ਫੂਡ ਜੁਆਂਇੰਟ 'ਚ ਨੌਕਰੀ ਮਿਲ ਗਈ। ਉਥੇ ਮੇਰੀ ਸੈਲਰੀ 4000 ਰੁਪਏ ਸੀ। ਮੈ ਚੈਲੇਂਜ ਦੇ ਮੁਤਾਬਕ ਉਥੇ 5 ਦਿਨ ਕੰਮ ਕੀਤਾ ਅਤੇ ਫਿਰ ਨੌਕਰੀ ਛੱਡ ਦਿੱਤੀ।
ਹਿਤਾਰਥ ਘਨਸ਼ਿਆਮ ਢੋਲਕੀਆ ਦੇ ਸੱਤਵੇਂ ਲੜਕੇ ਹਨ। ਹਿਤਾਰਥ ਨੇ ਨਿਊਯਾਰਕ 'ਚ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ। ਫਿਲਹਾਲ ਉਹ ਛੁੱਟੀਆਂ 'ਚ ਭਾਰਤ ਆਏ ਹੋਏ ਹਨ। ਪਰਿਵਾਰਕ ਵਪਾਰ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਬਿਨ੍ਹਾਂ ਪਰਿਵਾਰ ਦਾ ਨਾਂ ਇਸਤੇਮਾਲ ਕੀਤੇ ਅਤੇ ਮੋਬਾਈਲ ਫੋਨ ਤੋਂ ਬਿਨ੍ਹਾਂ ਦੂਰ ਜਾ ਕੇ ਰਹਿਣ ਲਈ ਕਿਹਾ ਤਾਂ ਜੋ ਜ਼ਿੰਦਗੀ ਦੇ ਸੰਘਰਸ਼ ਦਾ ਤਜ਼ਰਬਾ ਲੈ ਸਕਣ। ਉਨ੍ਹਾਂ ਦੇ ਪਿਤਾ ਨੇ ਹਿਤਾਰਥ ਨੂੰ ਇਹ ਵੀ ਨਹੀਂ ਦੱਸਿਆ ਕਿ ਜਾਣਾ ਕਿੱਥੇ ਹੈ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ 500 ਰੁਪਏ ਦਿੱਤੇ ਅਤੇ ਇਕ ਫਲਾਈਟ ਦੀ ਟਿਕਟ ਦਿੱਤੀ। ਘਰ ਤੋਂ ਬਾਹਰ ਆ ਕੇ ਹਿਤਾਰਥ ਨੇ ਜਦੋਂ ਟਿਕਟ ਦੇਖਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ ਹੈਦਰਾਬਾਦ ਜਾ ਕੇ ਜੀਵਣ ਦਾ ਸੰਘਰਸ਼ ਕਰਨਾ ਹੈ। ਹਿਤਾਰਥ 10 ਜੁਲਾਈ ਨੂੰ ਹੈਦਰਾਬਾਦ ਪੁੱਜੇ। ਸਾਥੀਆਂ ਤੋਂ ਉਨ੍ਹਾਂ ਨੇ ਹੈਦਰਾਬਾਦ ਸ਼ਹਿਰ ਦੇ ਬਾਰੇ ਜਾਣਕਾਰੀ ਲਈ ਅਤੇ ਇਸ ਤੋਂ ਬਾਅਦ ਹਵਾਈ ਅੱਡੇ ਦੀ ਬੱਸ ਤੋਂ ਸਿਕੰਦਰਾਬਾਦ ਪੁੱਜੇ।
ਹਿਤਾਰਥ ਨੇ ਸਿਕੰਦਰਾਬਾਦ 'ਚ ਪੈਕੇਜਿੰਗ ਯੂਨਿਟ 'ਚ ਕੰਮ ਕੀਤਾ ਅਤੇ ਸੜਕਾਂ ਦੇ ਕਿਨਾਰੇ ਢਾਬਿਆਂ 'ਤੇ ਭੋਜਨ ਖਾਧਾ। ਉਹ ਸਿਕੰਦਰਾਬਾਦ ਬਹੁਤ ਸਾਰੇ ਕਰਮਚਾਰੀਆਂ ਦੇ ਨਾਲ ਇਕ ਕਮਰੇ 'ਚ ਵੀ ਰਹੇ। ਸਭ ਤੋਂ ਪਹਿਲਾਂ ਉਨ੍ਹਾਂ ਨੇ ਮੈਕਡੋਨਲਡ 'ਚ ਨੌਕਰੀ ਕੀਤੀ, ਇਸ ਤੋਂ ਬਾਅਦ ਇਕ ਮਾਰਕੀਟਿੰਗ ਕੰਪਨੀ 'ਚ ਡਿਵਲਰੀ ਬੋਆਏ ਦਾ ਕੰਮ ਵੀ ਕੀਤਾ। ਉਹ ਸ਼ੂ ਕੰਪਨੀ 'ਚ ਸੈਲਸਮੈਨ ਵੀ ਬਣੇ। ਆਪਣੇ ਪਿਤਾ ਦੀ ਚੁਣੌਤੀ ਦੇ ਮੁਤਾਬਕ ਉਨ੍ਹਾਂ ਨੇ 4 ਹਫਤੇ 'ਚ ਚਾਰ ਨੌਕਰੀਆਂ ਕੀਤੀਆਂ ਅਤੇ ਮਹੀਨੇ ਦੇ ਆਖਿਰ 'ਚ 5000 ਰੁਪਏ ਕਮਾਏ। ਇਸ ਦੌਰਾਨ ਉਨ੍ਹਾਂ ਨੇ ਕਿਤੇ ਵੀ ਆਪਣੀ ਪਛਾਣ ਨਹੀਂ ਦੱਸੀ।
30 ਦਿਨ ਪੂਰੇ ਹੋਣ ਤੋਂ ਬਾਅਦ ਹਿਤਾਰਥ ਨੇ ਆਪਣੇ ਪਰਿਵਾਰ ਨੂੰ ਸੂਚਨਾ ਦਿੱਤੀ ਕਿ ਉਹ ਕਿੱਥੇ ਰਹਿ ਰਿਹਾ ਹੈ। ਇਸ ਤੋਂ ਬਾਅਦ ਪਰਿਵਾਰ ਹੈਦਰਾਬਾਦ ਆਇਆ ਅਤੇ ਉਸ ਦੁਕਾਨ 'ਚ ਪੁੱਜਾ ਜਿਥੇ ਹਿਤਾਰਥ ਕੰਮ ਕਰਦਾ ਸੀ।
ਢੋਲਕੀਆਂ ਪਰਿਵਾਰ 'ਚ ਸਾਲਾਂÎ ਤੋਂ ਇਹ ਪਰੰਪਰਾ ਚਲਦੀ ਆ ਰਹੀ ਹੈ ਕਿ ਬੱਚਿਆਂ ਨੂੰ ਐਸ਼ੋਅਰਾਮ ਵਾਲੇ ਜੀਵਣ ਤੋਂ ਵੱਖ ਸੰਘਰਸ਼ ਅਤੇ ਮੁਸ਼ਕਿਲਾਂ ਦਾ ਅਹਿਸਾਸ ਕਰਵਾਉਣ ਲਈ ਬਾਹਰ ਭੇਜਿਆ ਜਾਵੇ। ਪਿੰਟੂ ਤੁਲਸੀ ਭਾਈ ਢੋਲਕੀਆ ਨੇ ਸਭ ਤੋਂ ਪਹਿਲੀ ਵਾਰ ਅਸਲ ਜ਼ਿੰਦਗੀ ਦਾ ਤਜ਼ਰਬਾ ਲਿਆ ਸੀ। ਹੁਣ ਪਿੰਟੂ ਹਰੀ ਕ੍ਰਿਸ਼ਣਾ ਐਕਸਪੋਰਟ ਦੇ ਸੀਈਓ ਹਨ।


Related News