ਸੋਨੀਪਤ ਦਾ ਸਨਸਨੀਖੇਜ ਖੁਲਾਸਾ: ਪਿਤਾ ਹੀ ਨਿਕਲਿਆ 3 ਬੱਚਿਆਂ ਦਾ ਕਾਤਲ

12/14/2019 2:21:17 PM

ਸੋਨੀਪਤ—ਹਰਿਆਣਾ 'ਚ ਸੋਨੀਪਤ ਜ਼ਿਲੇ ਦੇ ਸਲੀਮਸਰ ਮਾਜਾ ਪਿੰਡ ਦਾ ਰਹਿਣ ਵਾਲੇ ਮੁਸ਼ਤਾਕ ਨਾਂ ਦੇ ਸ਼ਖਸ ਨੇ ਆਪਣੇ ਤਿੰਨ ਨਾਬਾਲਿਗ ਬੱਚਿਆਂ ਨੂੰ ਨਹਿਰ 'ਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰਨ ਲਈ ਜ਼ਹਿਰ ਖਾ ਕੇ ਬੇਹੋਸ਼ੀ ਦੀ ਹਾਲਤ 'ਚ ਆਪਣੇ ਸਹੁਰੇ ਪਹੁੰਚ ਗਿਆ,ਜਿੱਥੇ ਉਸ ਦੀ ਪਤਨੀ ਨੇ ਗੰਭੀਰ ਹਾਲਤ ਦੇਖਦੇ ਹੋਏ ਉਸ ਨੂੰ ਨੇਡ਼ੇ ਦੇ ਹਸਪਤਾਲ 'ਚ ਪਹੁੰਚਿਆ। ਹੋਸ਼ 'ਚ ਆਉਣ ਤੋਂ ਬਾਅਦ ਦੋਸ਼ੀ ਨੇ ਪੁਲਸ ਦੇ ਸਾਹਮਣੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਹ ਖੁਦ ਹੀ ਆਪਣੇ ਬੱਚਿਆਂ ਦੀ ਮੌਤ ਦਾ ਜ਼ਿੰਮੇਵਾਰ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਮ੍ਰਿਤਕ ਬੱਚੇ ਬੇਟਾ ਸੋਹਿਲ (13), 2 ਬੇਟੀਆਂ ਸਾਇਨਾ (11) ਅਤੇ ਸੁਹਾਨੀ (3) ਸਨ।

ਇਹ ਹੈ ਪੂਰਾ ਮਾਮਲਾ—
ਦਰਅਸਲ ਘਰੇਲੂ ਝਗੜੇ ਦੇ ਚੱਲਦਿਆਂ ਦੋਸ਼ੀ ਮੁਸਤਾਕ ਨੇ ਆਪਣੇ ਤਿੰਨ ਬੱਚਿਆਂ ਨੂੰ ਮੂਨਕ ਨਹਿਰ 'ਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮੁਸ਼ਤਾਕ ਦੀ ਪਤਨੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਅਤੇ 3 ਬੱਚੇ ਗਾਇਬ ਹਨ। ਪੁਲਸ ਨੇ ਇਸ ਪੂਰੇ ਮਾਮਲੇ 'ਚ ਪੁੱਛ ਗਿੱਛ ਦੌਰਾਨ ਇਸ ਸ਼ਖਸ ਤੋਂ ਅੱਜ ਹੈਰਾਨ ਕਰ ਦੇਣ ਵਾਲਾ ਖੁਲਾਸਾ ਕਰਵਾ ਹੀ ਲਿਆ।

ਮੁਸ਼ਤਾਕ ਨੇ ਜੋ ਕੈਮਰੇ ਸਾਹਮਣੇ ਖੁਲਾਸਾ ਕੀਤਾ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਮੁਸ਼ਤਾਕ ਨੇ ਦੱਸਿਆ ਕਿ ਉਸ ਦੀ ਦੁਕਾਨ ਚੋਰੀ ਹੋ ਗਈ ਅਤੇ ਉਸ ਦੀ ਪ੍ਰਾਪਰਟੀ ਵੀ ਜ਼ਬਤ ਕਰ ਲਈ ਗਈ ਸੀ, ਜਿਸ ਕਾਰਨ ਉਹ ਪਰੇਸ਼ਾਨ ਸੀ। ਮੁਸ਼ਤਾਕ ਅਨੁਸਾਰ 23 ਨਵੰਬਰ ਨੂੰ ਜਦੋਂ ਉਸ ਨੇ ਬੱਚਿਆਂ ਨੂੰ ਨਹਿਰ 'ਚ ਸੁੱਟਿਆ ਤਾਂ ਉਹ ਰੋ ਰਹੇ ਸੀ, ਉਸ ਨੇ ਖੁਦ ਵੀ ਨਹਿਰ 'ਚ ਛਾਲ ਮਾਰ ਲਈ ਸੀ ਪਰ ਉਹ ਬਚ ਗਿਆ ਪਰ ਬੱਚੇ ਰੁੜ੍ਹ ਗਏ। ਇਸ ਤੋਂ ਬਾਅਦ ਉਹ ਹਰਿਦੁਆਰ ਚਲਾ ਗਿਆ ਅਤੇ 16 ਦਿਨਾਂ ਬਾਅਦ 9 ਦਸੰਬਰ ਨੂੰ ਉਹ ਜ਼ਹਿਰ ਖਾ ਕੇ ਆਪਣੇ ਸਹੁਰੇ ਪਹੁੰਚਿਆ, ਜਿੱਥੇ ਉਸ ਦੀ ਗੰਭੀਰ ਹਾਲਤ ਦੇਖ ਕੇ ਹਸਪਤਾਲ ਪਹੁੰਚਾਇਆ ਗਿਆ। ਸ਼ੁੱਕਰਵਾਰ ਨੂੰ ਹੋਸ਼ 'ਚ ਆਉਣ ਤੋਂ ਬਾਅਦ ਦੋਸ਼ੀ ਨੇ ਪੁਲਸ ਨੂੰ ਬਿਆਨ ਦਿੱਤਾ ਅਤੇ ਆਪਣੇ ਗੁਨਾਹ ਕਬੂਲ ਕੀਤਾ।

ਪੁਲਸ ਨੂੰ ਜਾਂਚ 'ਚ ਪਤਾ ਲੱਗਿਆ ਹੈ ਕਿ 9 ਦਸੰਬਰ ਨੂੰ ਦਿੱਲੀ ਪੁਲਸ ਨੇ ਹੈਦਰਪੁਰ ਹੈੱਡ ਤੋਂ 2 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸੀ। ਇਹ ਲਾਸ਼ਾ ਮ੍ਰਿਤਕ ਬੇਟਾ ਸੋਹਿਲ ਅਤੇ ਬੇਟੀ ਸਾਇਨਾ ਦੇ ਰੂਪ 'ਚ ਪਹਿਚਾਣ ਕੀਤੀ ਗਈ ਹੈ ਪਰ ਤੀਜੇ ਬੱਚੇ ਸੁਹਾਨੀ ਦਾ ਕੋਈ ਪਤਾ ਨਹੀਂ ਚੱਲਿਆ।


Iqbalkaur

Content Editor

Related News