ਨਸ਼ੇੜੀ ਪਿਓ ਦਾ ਕਾਰਾ ! 45 ਸਾਲਾ 'ਬੰਦੇ' ਦੇ ਲੜ ਲਾ ਤੋਰ'ਤੀ 13 ਸਾਲ ਦੀ ਧੀ
Sunday, Jul 06, 2025 - 11:23 AM (IST)

ਨੈਸ਼ਨਲ ਡੈਸਕ- ਹਰਿਆਣਾ ਦੇ ਨੂੰਹ ਜ਼ਿਲ੍ਹੇ 'ਚ ਪੈਂਦੇ ਫਿਰੋਜ਼ਪੁਰ ਝਿਰਕਾ ਥਾਣਾ ਇਲਾਕੇ ਤੋਂ ਇਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਿੰਡ ਵਿਚ ਇਕ 13 ਸਾਲ ਦੀ ਨਾਬਾਲਗ ਬੱਚੀ ਦਾ ਵਿਆਹ 45 ਸਾਲ ਦੇ ਬੰਦੇ ਨਾਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਪਿਤਾ ਨਸ਼ੇੜੀ ਹੈ, ਜਿਸ ਨੇ ਆਪਣੇ ਪਿੰਡ ਦੇ ਹੀ ਇਕ ਵਿਅਕਤੀ ਨਾਲ ਮਦਰੱਸੇ ਵਿਚ ਉਸ ਦਾ ਨਿਕਾਹ ਕਰ ਦਿੱਤਾ, ਜਿਸ ਨੂੰ ਮੁਲਜ਼ਮ ਕਿਤੇ ਲੈ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਕਹਿਰ ਵਰ੍ਹਾਊ ਮੀਂਹ, ਤੂਫ਼ਾਨ ਤੇ ਬਿਜਲੀ ! 6 ਜੁਲਾਈ ਲਈ ਹੋ ਗਈ ਡਰਾਉਣੀ ਭਵਿੱਖਬਾਣੀ, ਪ੍ਰਸ਼ਾਸਨ ਨੇ ਵੀ...
ਇਸ ਮਾਮਲੇ ਦੀ ਜਾਣਕਾਰੀ ਲੜਕੀ ਦੇ ਚਾਚਾ ਨੂੰ ਲੱਗੀ ਤਾਂ ਉਨ੍ਹਾਂ ਪਿੰਡ ਦੇ ਪਤਵੰਤੇ ਲੋਕਾਂ ਨਾਲ ਮਿਲ ਕੇ ਕੁੜੀ ਨੂੰ ਲੱਭਣ ਦਾ ਯਤਨ ਕੀਤਾ ਪਰ ਕੁੜੀ ਅਤੇ ਮੁਲਜ਼ਮ ਦਾ ਕਿਤੇ ਕੋਈ ਸੁਰਾਗ ਨਹੀਂ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਦੇ ਕੇ ਲੜਕੀ ਦੇ ਪਿਤਾ, ਵਿਆਹ ਕਰਨ ਵਾਲੇ ਵਿਅਕਤੀ ਅਤੇ ਮੌਲਵੀ ਖਿਲਾਫ ਸ਼ਿਕਾਇਤ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਅੱਧੀ ਰਾਤੀਂ ਵਾਪਰੇ ਭਿਆਨਕ ਹਾਦਸੇ ਨੇ ਸੜਕ 'ਚ ਵਿਛਾ'ਤੀਆਂ ਲਾਸ਼ਾਂ, ਇਕ ਦੀ ਵੀ ਨਾ ਬਚੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e