ਪਿਤਾ ਦੀ ਝਿੜਕ ਤੋਂ ਦੁਖੀ 11ਵੀਂ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ
Sunday, Mar 09, 2025 - 05:55 PM (IST)

ਬਲੀਆ- ਪਿਤਾ ਦੀ ਝਿੜਕ ਤੋਂ ਦੁਖੀ ਇਕ ਕੁੜੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ 'ਚ ਐਤਵਾਰ ਸਵੇਰੇ 10.30 ਵਜੇ ਅਦਿਤੀ ਗੁਪਤਾ (19) ਨੇ ਘਰ ਦੇ ਇਕ ਕਮਰੇ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਉਸ ਦੇ ਪਿਤਾ ਮਨੋਜ ਗੁਪਤਾ ਜਦੋਂ ਕਰਿਆਨੇ ਦੀ ਆਪਣੀ ਦੁਕਾਨ 'ਤੇ ਘਰ ਆਏ ਤਾਂ ਅਦਿਤੀ ਦਾ ਕਮਰਾ ਅੰਦਰੋਂ ਬੰਦ ਮਿਲਣ 'ਤੇ ਉਨ੍ਹਾਂ ਨੇ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਿਆ ਅਤੇ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ।
ਥਾਣਾ ਇੰਚਾਰਜ ਰਨਤੇਸ਼ ਦੁਬੇ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਥਾਣਾ ਇੰਚਾਰਜ ਅਨੁਸਾਰ ਅਦਿਤੀ ਨੂੰ ਕਿਸੇ ਗੱਲ ਨੂੰ ਲੈ ਕੇ ਉਸ ਦੇ ਪਿਤਾ ਮਨੋਜ ਗੁਪਤਾ ਨੇ ਝਿੜਕਿਆ ਸੀ, ਜਿਸ ਤੋਂ ਬਾਅਦ ਅਦਿਤੀ ਨੇ ਇਹ ਕਦਮ ਚੁੱਕ ਲਿਆ। ਅਦਿਤੀ 11ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ 4 ਭੈਣਾਂ 'ਚ ਦੂਜੇ ਨੰਬਰ 'ਤੇ ਸੀ। ਘਟਨਾ ਦੇ ਸਮੇਂ ਉਸ ਦੀ ਮਾਂ ਧੀ ਨੂੰ ਪ੍ਰੀਖਿਆ ਦਿਵਾਉਣ ਲਈ ਬਲੀਆ ਗਈ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8