ਅਸ਼ਲੀਲ ਵੀਡੀਓ ਦੇਖ ਕੇ ਪਿਤਾ ਵੱਲੋਂ ਧੀ ਨੂੰ ਝਿੜਕਣਾ ਪਿਆ ਮਹਿੰਗਾ, ਕੇਸ ਦਰਜ

Thursday, Aug 29, 2019 - 04:38 PM (IST)

ਅਸ਼ਲੀਲ ਵੀਡੀਓ ਦੇਖ ਕੇ ਪਿਤਾ ਵੱਲੋਂ ਧੀ ਨੂੰ ਝਿੜਕਣਾ ਪਿਆ ਮਹਿੰਗਾ, ਕੇਸ ਦਰਜ

ਰਾਂਚੀ—ਝਾਰਖੰਡ ’ਚ ਇੱਕ ਪਿਤਾ ਵੱਲੋਂ ਆਪਣੀ ਧੀ ਨੂੰ ਝਿੜਕਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਸ ਦੀ ਬੇਟੀ ਨੇ ਜਬਰ ਜ਼ਨਾਹ ਦਾ ਕੇਸ ਦਰਜ ਕਰਵਾ ਦਿੱਤਾ। ਦਰਅਸਲ ਝਾਰਖੰਡ ’ਚ ਇੱਕ ਲੜਕੀ ਨੇ ਆਪਣਾ ਖਰਾਬ ਮੋਬਾਇਲ ਫੋਨ ਪਿਤਾ ਨੂੰ ਠੀਕ ਕਰਵਾਉਣ ਲਈ ਦਿੱਤਾ। ਜਦੋਂ ਪਿਤਾ ਨੇ ਮੋਬਾਇਲ ਫੋਨ ਦਾ ਪਾਸਵਰਡ ਭਰਨ ’ਤੇ ਖੋਲ ਕੇ ਗੈਲਰੀ ਦੇਖੀ ਤਾਂ ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਕਿ ਧੀ ਵੱਲੋਂ ਆਪਣੇ ਦੋਸਤ ਨਾਲ ਅਸ਼ਲੀਲ ਵੀਡੀਓ ਸ਼ੂਟ ਕੀਤਾ ਗਿਆ। ਅਸ਼ਲੀਲ ਵੀਡੀਓ ਦੇਖ ਕੇ ਜਦੋਂ ਪਿਤਾ ਨੇ ਆਪਣੀ ਧੀ ਨੂੰ ਝਿੜਕਿਆ ਤਾਂ ਉਹ ਤਰੁੰਤ ਪੁਲਸ ਸਟੇਸ਼ਨ ਪਹੁੰਚ ਗਈ ਜਿੱਥੇ ਉਸ ਨੇ ਆਪਣੇ ਪਿਤਾ ’ਤੇ ਮਾਨਸਿਕ ਪਰੇਸ਼ਾਨ ਕਰਨ ਦਾ ਦੋਸ਼ ਲਗਾ ਕੇ ਕੇਸ ਦਰਜ ਕਰਵਾ ਦਿੱਤਾ। ਇਸ ਦੇ ਨਾਲ ਹੀ ਧੀ ਵੱਲੋਂ ਆਪਣੇ ਮਾਤਾ-ਪਿਤਾ ਨੂੰ ਜੇਲ ਭੇਜਣ ਦੀ ਗੁਹਾਰ ਲਗਾਈ ਗਈ। 

ਦੂਜੇ ਪਾਸੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਵੱਲੋਂ ਤਰ੍ਹਾਂ-ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ 2 ਦਿਨਾਂ ਲਈ ਲੜਕੀ ਆਪਣੇ ਚਾਚੇ ਦੇ ਘਰ ਚਲੀ ਗਈ ਪਰ ਦੋ ਦਿਨਾਂ ਬਾਅਦ ਮੰਗਲਵਾਰ ਸ਼ਾਮ ਨੂੰ ਵਾਪਿਸ ਪੁਲਸ ਸਟੇਸ਼ਨ ਪਹੁੰਚ ਕੇ ਆਪਣੇ ਪਿਤਾ ’ਤੇ ਜਬਰ ਜ਼ਨਾਹ ਦਾ ਕੇਸ ਦਰਜ ਕਰਵਾ ਦਿੱਤਾ ਗਿਆ ਫਿਲਹਾਲ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।


author

Iqbalkaur

Content Editor

Related News