ਹੈਵਾਨ ਬਣੇ ਪਿਓ ਨੇ ਮਾਰ''ਤੀ ''ਲਕਸ਼ਮੀ'', ਚਾਕੂ ਨਾਲ ਵੱਢ ਕੂੜੇ ''ਚ ਸੁੱਟ''ਤੀ 14 ਦਿਨ ਦੀ ਧੀ

Friday, May 16, 2025 - 12:45 PM (IST)

ਹੈਵਾਨ ਬਣੇ ਪਿਓ ਨੇ ਮਾਰ''ਤੀ ''ਲਕਸ਼ਮੀ'', ਚਾਕੂ ਨਾਲ ਵੱਢ ਕੂੜੇ ''ਚ ਸੁੱਟ''ਤੀ 14 ਦਿਨ ਦੀ ਧੀ

ਹੈਦਰਾਬਾਦ- ਇਕ 14 ਦਿਨ ਦੀ ਮਾਸੂਮ ਨੂੰ ਉਸ ਦੇ ਪਿਤਾ ਵਲੋਂ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਦਰਦਨਾਕ ਘਟਨਾ ਹੈਦਰਾਬਾਦ 'ਚ ਵਾਪਰੀ। ਇੰਨਾ ਹੀ ਨਹੀਂ ਹੈਵਾਨ ਪਿਤਾ ਨੇ ਕਤਲ ਕਰਨ ਤੋਂ ਬਾਅਦ ਬੱਚੀ ਦੀ ਲਾਸ਼ ਨੂੰ ਹੈਦਰਾਬਾਦ ਦੇ ਗੋਲਕੁੰਡਾ ਪੁਲਸ ਸਟੇਸ਼ਨ ਦੀ ਸਰਹੱਦ ਦੇ ਅਧੀਨ ਇਕ ਕੂੜੇ ਦੇ ਢੇਰ 'ਚ ਸੁੱਟ ਦਿੱਤਾ। ਦੋਸ਼ੀ ਦੀ ਪਤਨੀ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ। ਨੇਪਾਲ ਦਾ ਰਹਿਣ ਵਾਲਾ ਜਗਤ ਇਕ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ। ਉਸ ਨੇ ਬੱਚੀ ਨੂੰ ਚਾਕੂ ਮਾਰ ਦਿੱਤਾ ਅਤੇ ਫਿਰ ਲਾਸ਼ ਨੂੰ ਉੱਥੇ ਹੀ ਛੱਡ ਦਿੱਤਾ। 

ਇਹ ਵੀ ਪੜ੍ਹੋ : ਜਲੰਧਰ 'ਚ ਫੜ੍ਹਿਆ ਗਿਆ ਪਾਕਿਸਤਾਨੀ ਜਾਸੂਸ, ISI ਨੂੰ ਭੇਜ ਰਿਹਾ ਸੀ ਜਾਣਕਾਰੀ

ਪੁਲਸ ਅਨੁਸਾਰ,''ਤੜਕੇ ਕਰੀਬ 2 ਵਜੇ ਨੇਪਾਲੀ ਨਾਗਰਿਕ ਜਗਤ ਨਾਮੀ ਇਕ ਵਿਅਕਤੀ ਨੇ ਆਪਣੀ 14 ਦਿਨ ਦੀ ਬੱਚੀ ਦਾ ਚਾਕੂ ਮਾਰ ਕੇ ਕਤਲ ਦਿੱਤਾ।'' ਗੋਲਕੁੰਡਾ ਪੁਲਸ ਸਟੇਸ਼ਨ ਦੇ ਇੰਸਪੈਕਟਰ ਨੇ ਕਿਹਾ,''ਉਸ ਨੇ ਬੱਚੀ ਨੂੰ ਅਪਾਰਟਮੈਂਟ ਦੇ ਬਾਹਰ ਲਿਜਾ ਕੇ ਉਸ ਦੀ ਗਰਦਨ 'ਤੇ ਚਾਕੂ ਵਾਰ ਕੀਤਾ ਅਤੇ ਉਸ ਦੀ ਲਾਸ਼ ਟੋਲੀਚੌਕੀ 'ਚ ਕੂੜੇ ਦੇ ਢੇਰ ਕੋਲ ਸੁੱਟ ਦਿੱਤੀ। ਉਸ ਦੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਅਸੀਂ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ। ਦੋਸ਼ੀ ਨੇ ਅਪਰਾਧ ਦੇ ਪਿੱਛੇ ਦੇ ਮਕਸਦ ਦਾ ਖੁਲਾਸਾ ਨਹੀਂ ਕੀਤਾ ਹੈ। ਅੱਗੇ ਦੀ ਜਾਂਚ ਜਾਰੀ ਹੈ।''

ਇਹ ਵੀ ਪੜ੍ਹੋ : ਚਾਂਦੀ ਦੇ ਕੜਿਆਂ ਲਈ ਮਾਂ ਦੀ ਚਿਤਾ 'ਤੇ ਲੇਟ ਗਿਆ ਪੁੱਤ, 2 ਘੰਟੇ ਤੱਕ ਨਹੀਂ ਹੋਣ ਦਿੱਤਾ ਅੰਤਿਮ ਸੰਸਕਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News