ਪਿਓ ਨੇ ਦੋ ਮਹੀਨੇ ਦੀ ਬੱਚੀ ਨਾਲ ਜ਼ਬਰ ਜਨਾਹ ਦੀ ਕੀਤੀ ਕੋਸ਼ਿਸ਼, ਗ੍ਰਿਫਤਾਰ

Thursday, May 28, 2020 - 05:33 PM (IST)

ਪਿਓ ਨੇ ਦੋ ਮਹੀਨੇ ਦੀ ਬੱਚੀ ਨਾਲ ਜ਼ਬਰ ਜਨਾਹ ਦੀ ਕੀਤੀ ਕੋਸ਼ਿਸ਼, ਗ੍ਰਿਫਤਾਰ

ਇਰੋਡ (ਭਾਸ਼ਾ)— ਤਾਮਿਲਨਾਡੂ ਦੇ ਇਰੋਡ ਜ਼ਿਲੇ ਵਿਚ ਦੋ ਮਹੀਨੇ ਦੀ ਧੀ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼ ਕਰਨ 'ਤੇ ਇਕ 48 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਦੇ ਦੋ ਦਿਨ ਪਹਿਲਾਂ ਜ਼ਿਲੇ ਦੇ ਭਵਾਨੀ ਤਾਲੁਕ ਦੇ ਮਾਥੁਰ ਪਿੰਡ ਵਿਚ ਵਾਪਰੀ। 

ਪੁਲਸ ਮੁਤਾਬਕ ਬੱਚੀ ਮੰਜੀ 'ਤੇ ਇਕੱਲੀ ਸੁੱਤੀ ਹੋਈ ਸੀ ਤਾਂ ਜ਼ਬਰ ਜਨਾਹ ਦੀ ਇਹ ਘਟਨਾ ਤੋਂ ਬਾਅਦ ਬੱਚੀ ਰੋਣ ਲੱਗੀ। ਬੱਚੀ ਦੀ ਮਾਂ ਉੱਥੇ ਪੁੱਜੀ ਅਤੇ ਉਸ ਨੇ ਆਪਣੇ ਪਤੀ ਨੂੰ ਬੱਚੀ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼ ਕਰਦੇ ਦੇਖਿਆ। ਇਸ ਤੋਂ ਬਾਅਦ ਮਾਂ ਬੱਚੀ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਅਤੇ ਕਿਹਾ ਕਿ ਉਹ ਸਹੀ ਸਲਾਮਤ ਹੈ।

ਪੁਲਸ ਨੇ ਦੱਸਿਆ ਕਿ ਇਸ ਤੋਂ ਬਾਅਦ ਬੱਚੀ ਦੀ ਮਾਂ ਦੀ ਸ਼ਿਕਾਇਤ 'ਤੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਮੁਤਾਬਕ 48 ਸਾਲਾ ਵਿਅਕਤੀ ਵਿਰੁੱਧ ਪਾਕਸੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ 15 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।


author

Tanu

Content Editor

Related News