ਘਰਵਾਲੀ ਨਾਲ ਫ਼ੋਨ ''ਤੇ ਹੋਈ ਲੜਾਈ ਤਾਂ ਬੰਦੇ ਨੇ ਕਰ''ਤਾ ਖ਼ੌਫ਼ਨਾਕ ਕਾਰਾ ! 6 ਸਾਲਾ ਪੁੱਤ ਨੂੰ ਦਿੱਤੀ ਰੂਹ ਕੰਬਾਊ ਮੌਤ

Wednesday, Aug 12, 2026 - 05:20 PM (IST)

ਘਰਵਾਲੀ ਨਾਲ ਫ਼ੋਨ ''ਤੇ ਹੋਈ ਲੜਾਈ ਤਾਂ ਬੰਦੇ ਨੇ ਕਰ''ਤਾ ਖ਼ੌਫ਼ਨਾਕ ਕਾਰਾ ! 6 ਸਾਲਾ ਪੁੱਤ ਨੂੰ ਦਿੱਤੀ ਰੂਹ ਕੰਬਾਊ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਪਤਨੀ ਨਾਲ ਫੋਨ 'ਤੇ ਬਹਿਸ ਹੋਣ ਤੋਂ ਬਾਅਦ ਆਪਣੇ 6 ਸਾਲਾ ਬੇਟੇ ਨੂੰ ਰਾਵੀ ਨਦੀ 'ਚ ਸੁੱਟ ਦਿੱਤਾ ਅਤੇ ਬਾਅਦ 'ਚ ਪੁਲਸ ਦੇ ਸਾਹਮਣੇ ਸਰੰਡਰ ਕਰ ਦਿੱਤਾ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਸ਼ੀ ਦੀ ਪਛਾਣ ਹਿਤੇਸ਼ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਪਿਛਲੇ ਇਕ ਮਹੀਨੇ ਤੋਂ ਅੰਮ੍ਰਿਤਸਰ 'ਚ ਆਪਣੇ ਪੇਕੇ 'ਚ ਆਪਣੇ ਛੋਟੇ ਬੇਟੇ ਨਾਲ ਰਹਿ ਸੀ, ਜਦੋਂ ਕਿ 6 ਸਾਲ ਦਾ ਬੇਟਾ ਆਪਣੇ ਪਿਤਾ ਨਾਲ ਰਹਿ ਰਿਹਾ ਸੀ। ਪੁਲਸ ਨੇ ਦੱਸਿਆ ਕਿ ਕੁਮਾਰ ਦੀ ਆਪਣੀ ਪਤਨੀ ਨਾਲ ਫੋਨ 'ਤੇ ਬਹਿਸ ਹੋਈ ਸੀ, ਜਿਸ ਤੋਂ ਬਾਅਦ ਉਹ ਸੋਮਵਾਰ ਰਾਤ ਆਪਣੇ ਬੇਟੇ ਗਗਨਦੀਪ ਨੂੰ ਪਾਰੇਲ ਪੁਲ 'ਤੇ ਲੈ ਗਿਆ ਅਤੇ ਨਦੀ 'ਚ ਸੁੱਟ ਦਿੱਤਾ।

ਮੰਗਲਵਾਰ ਸੇਵੇਰ ਕੁਮਾਰ ਨੇ ਪੁਲਸ ਹੈਲਪਲਾਈਨ 112 'ਤੇ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਨੇ ਸ਼ੁਰੂ 'ਚ ਉਸ ਦੇ ਦਾਅਵੇ 'ਤੇ ਸ਼ੱਕ ਕੀਤਾ ਪਰ ਹਾਦਸੇ ਵਾਲੀ ਜਗ੍ਹਾ ਜਾ ਕੇ ਜਾਂਚ ਕਰਨ ਤੋਂ ਬਾਅਦ ਪਾਇਆ ਕਿ ਬੱਚਾ ਉਸ ਕਿਸਾਏ ਦੇ ਮਕਾਨ ਤੋਂ ਗਾਇਬ ਸੀ, ਜਿੱਥੇ ਉਹ ਰਹਿ ਰਿਹਾ ਸੀ। ਇਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਦੀ 'ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਹਾਲਾਂਕਿ ਤੇਜ਼ ਵਹਾਅ ਅਤੇ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ ਮੁਹਿੰਮ 'ਚ ਰੁਕਾਵਟ ਆਈ।

ਵਧੀਕ ਪੁਲਸ ਸੁਪਰਡੈਂਟ ਦਿਨੇਸ਼ ਸ਼ਰਮਾ ਨੇ ਕਿਹਾ ਕਿ ਨਦੀ 'ਚ ਸੰਭਾਵਿਤ ਥਾਵਾਂ ਦੀ ਤਲਾਸ਼ੀ ਲਈ ਜਾ ਰਹੀ ਸੀ ਪਰ ਅਜੇ ਤੱਕ ਬੱਚੇ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਪਤਨੀ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਕਿ ਘਟਨਾ ਤੋਂ ਪਹਿਲਾਂ ਜੋੜੇ ਵਿਚਾਲੇ ਕੀ ਹੋਇਆ ਸੀ। ਕੁਮਾਰ ਪਾਰੇਲ 'ਚ ਕਰੀਬ ਇਕ ਸਾਲ ਤੋਂ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਹ ਪਹਿਲੇ ਬੱਦੀ 'ਚ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ ਅਤੇ ਅਜੇ ਦਿਹਾੜੀ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News