ਫਤਿਹਾਬਾਦ ਦੇ ਮਸ਼ਹੂਰ ਹੋਟਲ ''ਚ ਕੰਮ ਕਰਨ ਵਾਲੇ ਵਿਅਕਤੀ ਨੇ ਲਾਇਆ ਮੌਤ ਨੂੰ ਗਲੇ
Thursday, Dec 22, 2016 - 02:31 PM (IST)

ਫਤਿਹਾਬਾਦ— ਇੱਥੋਂ ਦੇ ਮਸ਼ਹੂਰ ਅਰੋੜਾ ਹੋਟਲ ''ਚ ਵੀਰਵਾਰ ਦੀ ਸਵੇਰ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਤੀਜੀ ਮੰਜ਼ਲ ''ਤੇ ਇਕ ਵਿਅਕਤੀ ਦੀ ਲਾਸ਼ ਲਟਕੀ ਮਿਲੀ। ਮ੍ਰਿਤਕ ਦੀ ਪਛਾਣ ਰਾਮਸਵਰੂਪ (45) ਦੇ ਰੂਪ ''ਚ ਹੋਈ, ਜਿਸ ਨੇ ਪਾਣੀ ਦੀ ਟੈਂਕੀ ਨਾਲ ਰੱਸੀ ਬੰਨ੍ਹ ਕੇ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਪੁਲਸ ਐੱਸ.ਐੱਚ.ਓ. ਸੁਰੇਂਦਰ ਕੁਮਾਰ ਨੇ ਦੱਸਿਆ ਕਿ ਰਾਮਸਵਰੂਪ ਅਰੋੜਾ ਹੋਟਲ ''ਚ ਭਾਂਡੇ ਧੋਣ ਲਈ ਆਉਂਦਾ ਸੀ। ਬੁੱਧਵਾਰ ਦੀ ਰਾਤ 10 ਵਜੇ ਵੀ ਉਹ ਭਾਂਡੇ ਧੋਣ ਆਇਆ ਸੀ। ਰਾਤ ਨੂੰ ਉਸ ਨੇ ਪਾਣੀ ਦੀ ਟੈਂਕੀ ਨਾਲ ਰੱਸੀ ਬੰਨ੍ਹ ਕੇ ਖੁਦਕੁਸ਼ੀ ਕਰ ਲਈ। ਅਜੇ ਤੱਕ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਪੁਲਸ ਜਾਂਚ ''ਚ ਜੁਟੀ ਹੈ। ਸੀਨ ਆਫ ਕ੍ਰਾਈਮ ਦੀ ਟੀਮ ਮੌਕੇ ''ਤੇ ਪੁੱਜੀ ਹੋਈ ਹੈ।