ਤੇਜ਼ ਰਫਤਾਰ ਬੇਕਾਬੂ ਹੋਇਆ ਟਰੱਕ ਘਰ ''ਚ ਹੋਇਆ ਦਾਖਲ, 2 ਬੱਚਿਆ ਸਮੇਤ 1 ਕਲੀਨਰ ਦੀ ਮੌਤ
Wednesday, Oct 31, 2018 - 12:55 PM (IST)

ਭੋਪਾਲ-ਸ਼ਮਸ਼ਾਬਾਦ ਥਾਨਾ ਖੇਤਰ ਦੇ ਗੋਲਨਾ ਪਿੰਡ 'ਚ ਅੱਜ ਸਵੇਰੇ 4 ਤੋਂ 5 ਵਜੇ ਦੇ ਦੌਰਾਨ ਭੋਪਾਲ ਤੋਂ ਸਿਰੋਂਜ ਜਾ ਰਿਹਾ ਇਕ ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਸਥਿਤ ਇਕ ਘਰ 'ਚ ਦਾਖਲ ਹੋ ਗਿਆ, ਜਿਸ ਕਾਰਨ ਇਕ ਵੱਡਾ ਹਾਦਸਾ ਹੋ ਗਿਆ। ਇਸ ਦੀ ਚਪੇਟ 'ਚ ਆਉਣ ਨਾਲ ਘਰ ਦੇ ਅੰਦਰ ਸੌਂ ਰਹੇ ਦੋ ਮਾਸੂਮ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ ਅਤੇ ਮਾਸੂਮਾਂ ਦੇ ਮਾਤਾ-ਪਿਤਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਇਸ ਤੋਂ ਇਲਾਵਾ ਹਾਦਸੇ 'ਚ ਟਰੱਕ ਕਲੀਨਰ ਦੀ ਵੀ ਦਰਦਨਾਕ ਮੌਤ ਹੋ ਗਈ। ਉਸ ਦਾ ਮ੍ਰਿਤਕ ਸਰੀਰ ਸਟੇਅਰਿੰਗ 'ਚ ਫਸ ਗਿਆ ਸੀ। ਕਟਰ ਦੀ ਸਹਾਇਤਾ ਨਾਲ ਸਟੇਅਰਿੰਗ ਕੱਟ ਕੇ ਕਲੀਨਰ ਦੀ ਮ੍ਰਿਤਕ ਸਰੀਰ ਨੂੰ ਬਾਹਰ ਕੱਢਿਆ ਗਿਆ। ਟਰੱਕ 'ਚ ਸਵਾਰ ਡਰਾਈਵਰ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਸਿਰੋਂਜ ਹਸਪਤਾਲ 'ਚ ਲਿਜਾਇਆ ਗਿਆ। ਹਾਦਸੇ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁਲਸ ਪਹੁੰਚੀ, ਜਿਸ ਨੇ ਟਰੱਕ ਨੂੰ ਕਰੇਨ ਦੀ ਮਦਦ ਨਾਲ ਘਰ ਚੋਂ ਬਾਹਰ ਕੱਢਿਆ ਗਿਆ।