ਕੀ ਫਾਰੂਕ ਅਬਦੁੱਲਾ ਰਾਜ ਸਭਾ ਜਾਣਗੇ ? ਗੁਲਾਮ ਨਬੀ ਦੀਆਂ ਉਮੀਦਾਂ ਭਾਜਪਾ ’ਤੇ ਟਿਕੀਆਂ
Saturday, Oct 04, 2025 - 09:13 AM (IST)

ਜੰਮੂ-ਕਸ਼ਮੀਰ ਵਿਚ 4 ਸੀਟਾਂ ਲਈ ਰਾਜ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਅਜਿਹੀ ਸਥਿਤੀ ਵਿਚ ਨੈਸ਼ਨਲ ਕਾਨਫਰੰਸ ਦੀ ਅਗਵਾਈ ਵਾਲਾ ਗਠਜੋੜ ਆਪਣੇ ਸਭ ਤੋਂ ਸੀਨੀਅਰ ਨੇਤਾ ਫਾਰੂਕ ਅਬਦੁੱਲਾ ਨੂੰ ਮੈਦਾਨ ਵਿਚ ਉਤਾਰ ਸਕਦਾ ਹੈ। ਨੈਸ਼ਨਲ ਕਾਨਫਰੰਸ ਦੀ ਅਗਵਾਈ ਵਾਲੇ ਗੱਠਜੋੜ ਨੂੰ ਤਿੰਨ ਸੀਟਾਂ ’ਤੇ ਆਸਾਨੀ ਨਾਲ ਜਿੱਤ ਪ੍ਰਾਪਤ ਹੋਣ ਦੀ ਉਮੀਦ ਹੈ ਅਤੇ ਦੋ ਹੋਰ ਸੀਟਾਂ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਫਾਰੂਕ ਅਬਦੁੱਲਾ ਤੋਂ ਇਲਾਵਾ ਕਸ਼ਮੀਰ ਵਾਦੀ ਤੋਂ ਇਕ ਹੋਰ ਉਮੀਦਵਾਰ ਖੜ੍ਹਾ ਕੀਤਾ ਜਾ ਸਕਦਾ ਹੈ, ਜਦੋਂ ਕਿ ਤੀਜਾ ਉਮੀਦਵਾਰ ਜੰਮੂ ਖੇਤਰ ਤੋਂ ਹੋ ਸਕਦਾ ਹੈ। ਸੂਤਰਾਂ ਅਨੁਸਾਰ, ਜੰਮੂ ਖੇਤਰ ਦੇ 2 ਸਾਬਕਾ ਮੰਤਰੀ, ਅਜੈ ਸਾਧੋਤਰਾ ਅਤੇ ਸੱਜਾਦ ਅਹਿਮਦ ਕਿਚਲੂ, ਅਤੇ ਜੰਮੂ ਦੇ ਸੂਬਾਈ ਪ੍ਰਧਾਨ ਰਤਨ ਲਾਲ ਗੁਪਤਾ, ਪਾਰਟੀ ਦਾ ਲੋਕ ਫਤਵਾ ਹਾਸਲ ਕਰਨ ਦੀ ਉਮੀਦ ਕਰ ਰਹੇ ਹਨ।
ਰਿਪੋਰਟਾਂ ਮੁਤਾਬਕ, ਕਾਂਗਰਸ ਨੇ 3 ਸੀਟਾਂ ਵਿਚੋਂ ਇਕ ਰਾਜ ਸਭਾ ਸੀਟਾਂ ਮੰਗ ਕੀਤੀ ਹੈ ਕਿਉਂਕਿ ਉਹ ਗੱਠਜੋੜ ਦਾ ਹਿੱਸਾ ਹੈ ਪਰ ਉਮਰ ਅਬਦੁੱਲਾ ਮੰਤਰੀ ਮੰਡਲ ਵਿਚ ਸ਼ਾਮਲ ਨਹੀਂ ਹੋਈ ਹੈ। ਇਹ ਦੇਖਣਾ ਬਾਕੀ ਹੈ ਕਿ ਕੀ ਨੈਸ਼ਨਲ ਕਾਨਫਰੰਸ ਇਸ ਮੰਗ ਨੂੰ ਮੰਨ ਲਵੇਗੀ। ਭਾਜਪਾ ਦੀਆਂ ਨਜ਼ਰਾਂ 4 ਰਾਜ ਸਭਾ ਸੀਟਾਂ ਵਿਚੋਂ ਇਕ ’ਤੇ ਹਨ ਕਿਉਂਕਿ ਇਸਦੇ 28 ਵਿਧਾਇਕ ਹਨ ਅਤੇ ਜਿੱਤਣ ਲਈ ਇਕ ਵਾਧੂ ਵੋਟ ਦੀ ਲੋੜ ਹੋਵੇਗੀ।
ਭਾਜਪਾ 2 ਆਜ਼ਾਦ ਵਿਧਾਇਕਾਂ ਅਤੇ ਪੀ. ਡੀ. ਪੀ., ‘ਆਪ’ ਅਤੇ ਪੀ. ਸੀ. ਸੀ. ਦੇ ਇਕ-ਇਕ ਵਿਧਾਇਕ ਦੇ ਸਮਰਥਨ ’ਤੇ ਨਿਰਭਰ ਹੋ ਸਕਦੀ ਹੈ ਜਾਂ ਸੱਤਾਧਾਰੀ ਗੱਠਜੋੜ ’ਚ ਕ੍ਰਾਸ-ਵੋਟਿੰਗ ਦਾ ਪ੍ਰਬੰਧ ਕਰ ਸਕਦੀ ਹੈ। ਇਹ ਦੇਖਣਾ ਬਾਕੀ ਹੈ ਕਿ ਕੀ ਭਾਜਪਾ ਗੁਲਾਮ ਨਬੀ ਆਜ਼ਾਦ ਦੀ ਸਲਾਹ ’ਤੇ ਧਿਆਨ ਦੇਵੇਗੀ ਜਾਂ ਲੰਬੇ ਸਮੇਂ ਤੋਂ ਪਾਰਟੀ ਦੇ ਵਫ਼ਾਦਾਰ ਵਿਅਕਤੀ ਨੂੰ ਚੁਣੇਗੀ। ਜਦੋਂ ਕਿ 4 ਸੀਟਾਂ ਲਈ ਚੋਣਾਂ 3 ਪੜਾਵਾਂ ਵਿਚ ਹੋਣਗੀਆਂ; 2 ਰਾਜ ਸਭਾ ਸੀਟਾਂ ਲਈ ਇਕੋ ਸਮੇਂ ਅਤੇ 2 ਸੀਟਾਂ ਲਈ ਪੜਾਅਵਾਰ, ਚੌਥੀ ਸੀਟ ਲਈ ਮੁਕਾਬਲਾ ਦਿਲਚਸਪ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e