ਫਰੂਖਾਬਾਦ ਬੰਧਕ ਮਾਮਲਾ: ਸਵੈਸੇਵੀ ਸੰਸਥਾ ਨੂੰ ਸੌਪੀ ਗਈ ਦੋਸ਼ੀ ਸੁਭਾਸ਼ ਅਤੇ ਰੂਬੀ ਦੀ ਬੱਚੀ

02/01/2020 11:21:24 AM

ਫਰੂਖਾਬਾਦ—ਉਤਰ ਪ੍ਰਦੇਸ਼ ਦੇ ਫਰੂਖਾਬਾਦ 'ਚ 24 ਬੱਚਿਆਂ ਨੂੰ ਬੰਧਕ ਬਣਾਉਣ ਵਾਲਾ ਦੋਸ਼ੀ ਸੁਭਾਸ਼ ਬਾਥਮ ਨੂੰ ਪੁਲਸ ਨੇ ਐਨਕਾਊਂਟਰ 'ਚ ਮਾਰ ਦਿੱਤਾ। ਉਸ ਦੀ ਪਤਨੀ ਦੀ ਵੀ ਬਾਅਦ 'ਚ ਭੀੜ ਦੇ ਹਮਲੇ ਕਾਰਨ ਮੌਤ ਹੋ ਗਈ ਸੀ। ਦੋਵਾਂ ਦੀ ਇਕ ਸਾਲ ਦੀ ਅਨਾਥ ਬੱਚੀ ਦੀ ਦੇਖਭਾਲ ਅਤੇ ਉਸ ਦੇ ਭਵਿੱਖ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਸੀ। ਸ਼ੁੱਕਰਵਾਰ ਨੂੰ ਪੁਲਸ ਨੇ ਇਸ ਦਾ ਵੀ ਹੱਲ ਕੱਢਿਆ। ਅਨਾਥ ਬੱਚੀ ਨੂੰ ਪੁਲਸ ਨੇ ਇਕ ਸਵੈਸੇਵੀ ਸੰਸਥਾ ਨੂੰ ਸੌਂਪ ਦਿੱਤਾ ਹੈ। ਹੁਣ ਤੋਂ ਸੰਸਥਾ ਸੁਭਾਸ਼-ਰੂਬੀ ਦੀ ਬੱਚੀ ਦੀ ਦੇਖਭਾਲ ਕਰੇਗੀ।

ਦੱਸਣਯੋਗ ਹੈ ਕਿ ਵੀਰਵਾਰ ਨੂੰ ਸੁਭਾਸ਼ ਨੇ ਆਪਣੀ ਬੱਚੀ ਦੇ ਜਨਮਦਿਨ ਦੇ ਬਹਾਨੇ ਘਰ ਬੁਲਾ 24 ਬੱਚਿਆਂ ਨੂੰ ਬੰਧਕ ਬਣਾ ਲਿਆ ਸੀ। ਇਸ ਦੌਰਾਨ ਉਸ ਨੇ ਫਾਇਰਿੰਗ ਵੀ ਕੀਤੀ, ਜਿਸ ਤੋਂ ਬਾਅਦ ਕਾਫੀ ਗਿਣਤੀ 'ਚ ਸੁਰੱਖਿਆ ਬਲਾਂ ਦੀ ਟੀਮ ਨੂੰ ਫਰੂਖਾਬਾਦ ਮੌਕੇ 'ਤੇ ਰਵਾਨਾ ਕੀਤਾ ਗਿਆ ਸੀ। ਫਾਇਰਿੰਗ ਦੌਰਾਨ ਸੁਭਾਸ਼ ਅਤੇ ਰੂਬੀ ਦੀ ਇਕ ਸਾਲ ਦੀ ਬੇਟੀ ਉਨ੍ਹਾਂ ਦੇ ਕੋਲ ਹੀ ਸੀ। ਸੁਭਾਸ਼ ਨੇ ਪੁਲਸ ਨੂੰ ਚਿੱਠੀ ਲਿਖ ਕੇ ਦੱਸਿਆ ਸੀ ਕਿ ਉਹ ਲੰਬੇ ਸਮੇਂ ਤੋਂ ਸਰਕਾਰੀ ਯੋਜਨਾ ਤਹਿਤ ਘਰ ਅਤੇ ਟਾਇਲਟ ਦੀ ਮੰਗ ਕਰ ਰਿਹਾ ਸੀ, ਜਿਸ 'ਤੇ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਇਸ ਗੱਲ 'ਤੇ ਗੁੱਸੇ 'ਚ ਆ ਕੇ ਉਸ ਨੇ ਇਹ ਕਦਮ ਚੁੱਕਿਆ ਸੀ।

ਪੁਲਸ ਅਧਿਕਾਰੀ ਨੇ ਘਟਨਾ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸੁਭਾਸ਼ ਅਤੇ ਉਸ ਦੀ ਪਤਨੀ ਰੂਬੀ ਪੁਲਸ ਨੂੰ ਦੇਖ ਕੇ ਸਾਹਮਣੇ ਗੇਟ ਖੋਲ ਕੇ ਬਾਹਰ ਭੱਜਣ ਲੱਗੇ ਸੀ ਕਿ ਇਸ ਦੌਰਾਨ ਪਿੰਡ ਵਾਲਿਆਂ ਨੇ ਸੁਭਾਸ਼ ਅਤੇ ਰੂਬੀ ਨੂੰ ਫੜ੍ਹ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲਸ ਨੇ ਦੋਵਾਂ ਨੂੰ ਭੀੜ ਤੋਂ ਬਚਾਇਆ ਤਾਂ ਇਸ ਦੌਰਾਨ ਸੁਭਾਸ਼ ਪੁਲਸ ਦੀ ਹਿਰਾਸਤ 'ਚ ਭੱਜ ਨਿਕਲਿਆ। ਪੁਲਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਫਾਇਰਿੰਗ ਕੀਤੀ। ਕ੍ਰਾਸ ਫਾਇਰਿੰਗ ਦੌਰਾਨ ਸੁਭਾਸ਼ ਦੀ ਮੌਤ ਹੋ ਗਈ। ਦੂਜੇ ਪਾਸੇ ਸੁਭਾਸ਼ ਦੀ ਪਤਨੀ ਰੂਬੀ ਘਰ ਦੇ ਬਾਹਰ ਹੀ ਰਹਿ ਗਈ ਸੀ। ਭੀੜ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਸੀ। ਪੁਲਸ ਨੇ ਤਰੁੰਤ ਹਸਪਤਾਲ ਭਰਤੀ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ।


Iqbalkaur

Content Editor

Related News