ਵਿਰੋਧੀ ਗਠਜੋੜ 'ਇੰਡੀਆ' ਦੀ ਦਿੱਲੀ 'ਚ 'ਲੋਕਤੰਤਰ ਬਚਾਓ ਰੈਲੀ 'ਚ ਹਿੱਸਾ ਲੈਣਗੇ ਫਾਰੂਕ ਅਬਦੁੱਲਾ
Saturday, Mar 30, 2024 - 05:28 PM (IST)
ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ (ਨੇਕਾਂ) ਦੇ ਪ੍ਰਧਾਨ ਫਾਰੂਕ ਅਬਦੁੱਲਾ ਐਤਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਵਿਰੋਧੀ ਧਿਰ ਗਠਜੋੜ 'ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਦੀ 'ਲੋਕਤੰਤਰ ਬਚਾਓ ਰੈਲੀ' 'ਚ ਹਿੱਸਾ ਲੈਣਗੇ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤ ਅਤੇ ਪਾਰਟੀ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਦਿੱਤੀ। ਉਮਰ ਅਬਦੁੱਲਾ ਨੇ ਕਿਹਾ,''ਦਿੱਲੀ ਦੇ ਰਾਮਲੀਲਾ ਮੈਦਾਨ 'ਚ 'ਇੰਡੀਆ' ਗਠਜੋੜ ਦਾ ਇਕ ਪ੍ਰੋਗਰਾਮ ਹੈ। ਨੇਕਾਂ ਵਲੋਂ ਸਾਡੇ ਪ੍ਰਧਾਨ ਫਾਰੂਕ ਅਬਦੁੱਲਾ ਇਸ 'ਚ ਹਿੱਸਾ ਲੈਣਗੇ।'' ਉੱਤਰੀ ਕਸ਼ਮੀਰ ਦੇ ਬਾਰਾਮੂਲਾ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ,''ਮੈਂ ਚੋਣ ਲੜਾਂ ਜਾਂ ਨਹੀਂ, ਜਾਂ ਕਿੱਥੋਂ ਲੜਾਂ, ਇਹ ਮੇਰੀ ਨਿੱਜੀ ਪਸੰਦ ਨਹੀਂ ਹੈ, ਇਹ ਨੇਕਾਂ ਦਾ ਫ਼ੈਸਲਾ ਹੋਵੇਗਾ। ਪਾਰਟੀ ਮੈਨੂੰ ਲੜਾਉਣਾ ਚਾਹੁੰਦੀ ਹੈ ਜਾਂ ਨਹੀਂ ਅਤੇ ਕਿਸ ਸੀਟ ਤੋਂ ਲੜਾਉਣਾ ਚਾਹੁੰਦੀ ਹੈ, ਇਹ ਪਾਰਟੀ 'ਤੇ ਛੱਡ ਦਿਓ ਅਤੇ ਮੈਂ ਇਸ 'ਤੇ ਕੁਝ ਨਹੀਂ ਕਹਿ ਸਕਦਾ।''
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਪਾਰਟੀ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਉਦੋਂ ਕਰੇਗੀ, ਜਦੋਂ ਉਸ ਦਾ ਮਨ ਹੋਵੇਗਾ। ਉਨ੍ਹਾਂ ਕਿਹਾ,''ਤੁਸੀਂ ਇਹ ਜਾਣਨ ਲਈ ਇੰਨੇ ਬੇਤਾਬ ਕਿਉਂ ਹੋ ਕਿ ਸਾਡੇ ਉਮੀਦਵਾਰ ਕੌਣ ਹੋਣਗੇ? ਸੱਜਾਦ ਲੋਨ ਨੂੰ ਛੱਡ ਕੇ ਕਿਸ ਪਾਰਟੀ ਨੇ ਕਸ਼ਮੀਰ 'ਚ ਤਿੰਨ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਤੁਸੀਂ ਸਿਰਫ਼ ਨੇਕਾਂ ਦੇ ਪਿੱਛੇ ਹੋ, ਜਿਵੇਂ ਕਿ ਹਰ ਕੋਈ ਸਾਡਾ ਇੰਤਜ਼ਾਰ ਕਰ ਰਿਹਾ ਹੈ।'' ਉਮਰ ਅਬਦੁੱਲਾ ਨੇ ਕਿਹਾ,''ਅਸੀਂ ਇਸ ਦਾ ਐਲਾਨ ਉਦੋਂ ਕਰਾਂਗੇ, ਜਦੋਂ ਸਾਡਾ ਮਨ ਕਰੇਗਾ। ਇਹ ਨੋਟੀਫਿਕੇਸ਼ਨ ਤੋਂ ਬਾਅਦ ਜਾਂ ਨਾਮਜ਼ਦਗੀ ਦਾਖ਼ਲ ਕਰਨ ਦੇ ਆਖ਼ਰੀ ਦਿਨ ਵੀ ਹੋ ਸਕਦਾ ਹੈ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e