ਫਾਰੂਕ ਅਬਦੁੱਲਾ ਨੇ ਅਮਰਨਾਥ ਯਾਤਰਾ ਨੂੰ ਲੈ ਕੇ ਦਿੱਤਾ ਵੱਡਾ ਬਿਆਨ

07/05/2022 12:23:18 PM

ਸ਼੍ਰੀਨਗਰ (ਵਾਰਤਾ)- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਕਸ਼ਮੀਰ ਦੇ ਲੋਕਾਂ ਨੇ ਹਮੇਸ਼ਾ ਅਮਰਨਾਥ ਯਾਤਰਾ ਨੂੰ ਦਿਲੋਂ ਗਲ਼ੇ ਲਗਾਇਆ ਹੈ। ਸ਼੍ਰੀ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਨੇ ਹਮੇਸ਼ਾ ਅਮਰਨਾਥ ਤੀਰਥ ਯਾਤਰੀਆਂ ਦਾ ਦਿਲੋਂ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ,''ਮੁਸਲਮਾਨਾਂ ਨੇ ਕਦੇ ਕਿਸੇ ਧਰਮ ਖ਼ਿਲਾਫ਼ ਉਂਗਲੀ ਨਹੀਂ ਚੁਕਾਈ, ਉਹ ਹਮੇਸ਼ਾ ਭਾਈਚਾਰੇ ਨਾਲ ਰਹੇ।'' ਉਨ੍ਹਾਂ ਕਿਹਾ,''90 ਦੇ ਦਹਾਕੇ 'ਚ ਹਵਾ ਚਲੀ ਪਰ ਉਹ ਸਾਡੀ ਨਹੀਂ ਸੀ, ਜੋ ਕਿਤੋਂ ਆਈ ਸੀ ਅਤੇ ਅਸੀਂ ਅੱਜ ਵੀ ਉਸ ਲਈ ਭੁਗਤਾਨ ਕਰ ਰਹੇ ਹਾਂ।'' 

ਇਹ ਵੀ ਪੜ੍ਹੋ : ਮੀਂਹ ਕਾਰਨ ਪਹਿਲਗਾਮ-ਬਾਲਟਾਲ ਮਾਰਗ 'ਤੇ 2 ਦਿਨ ਲਈ ਰੋਕੀ ਗਈ ਅਮਰਨਾਥ ਯਾਤਰਾ

ਸਾਬਕਾ ਮੁੱਖ ਮੰਤਰੀ ਨੇ ਕਿਹਾ,''ਇਹ ਪਹਿਲਗਾਮ ਦੇ ਚਰਵਾਹੇ ਸਨ, ਜਿਨ੍ਹਾਂ ਨੇ ਅਮਰਨਾਥ ਗੁਫ਼ਾ 'ਚ ਸ਼ਿਵਲਿੰਗ ਨੂੰ ਦੇਖਿਆ ਅਤੇ ਤੁਰੰਤ ਮਟੱਨ ਖੇਤਰ ਪਹੁੰਚੇ, ਜਿੱਥੇ ਪੰਡਿਤਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਗੁਫ਼ਾ 'ਚ ਲੈ ਗਏ। ਉਹ ਕੌਣ ਸੀ- ਇਕ ਮੁਸਲਿਮ।'' ਉਨ੍ਹਾਂ ਕਿਹਾ,''ਜੇਕਰ ਰਾਸ਼ਟਰ ਨੂੰ ਸਫ਼ਲਤਾ ਹਾਸਲ ਕਰਨੀ ਹੈ ਤਾਂ ਪਿਆਰ ਨਾਲ ਸਫ਼ਲਤਾ ਮਿਲੇਗੀ, ਜਦੋਂ ਅਸੀਂ ਲੋਕ ਵਿਭਿੰਨਤਾ ਨਹੀਂ ਭੁੱਲਾਂਗੇ।'' ਉਨ੍ਹਾਂ ਕਿਹਾ,''ਇਹ ਰਾਸ਼ਟਰ ਸੰਸਕ੍ਰਿਤ ਅਤੇ ਵਿਭਿੰਨਤਾ ਨਾਲ ਭਰਪੂਰ ਹੈ। ਸਾਨੂੰ ਇਸ ਵਿਭਿੰਨਾ ਦੀ ਰੱਖਿਆ ਕਰਨੀ ਹੈ, ਜਦੋਂ ਅਸੀਂ ਇਸ ਵਿਭਿੰਨਤਾ ਦੀ ਰੱਖਿਆ ਕਰਾਂਗੇ ਤਾਂ ਦੇਸ਼ ਖ਼ੁਸ਼ਹਾਲ ਹੋਵੇਗਾ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News