ਫਾਰੂਕ ਅਬਦੁੱਲਾ ਦੀ ਨਜ਼ਰਬੰਦੀ ਦਾ ਮੁੱਦਾ ਉੱਠਿਆ ਲੋਕ ਸਭਾ ''ਚ, ਵਿਰੋਧੀ ਦਲਾਂ ਨੇ ਕੀਤਾ ਵਾਕਆਊਟ

Wednesday, Feb 05, 2020 - 02:17 PM (IST)

ਫਾਰੂਕ ਅਬਦੁੱਲਾ ਦੀ ਨਜ਼ਰਬੰਦੀ ਦਾ ਮੁੱਦਾ ਉੱਠਿਆ ਲੋਕ ਸਭਾ ''ਚ, ਵਿਰੋਧੀ ਦਲਾਂ ਨੇ ਕੀਤਾ ਵਾਕਆਊਟ

ਨਵੀਂ ਦਿੱਲੀ (ਭਾਸ਼ਾ)— ਲੋਕ ਸਭਾ ਵਿਚ ਬੁੱਧਵਾਰ ਭਾਵ ਅੱਜ ਕਾਂਗਰਸ ਦੇ ਮੈਂਬਰਾਂ ਨੇ ਜੰਮੂ-ਕਸ਼ਮੀਰ 'ਚ ਧਾਰਾ-370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਫਾਰੂਕ ਅਬਦੁੱਲਾ ਨੂੰ ਨਜ਼ਰਬੰਦ ਕੀਤੇ ਜਾਣ ਦਾ ਮੁੱਦਾ ਚੁੱਕਿਆ। ਸਰਕਾਰ ਵਲੋਂ ਕੋਈ ਭਰੋਸਾ ਨਾ ਮਿਲਣ ਦਾ ਜ਼ਿਕਰ ਕਰਦੇ ਹੋਏ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਦਲਾਂ ਨੇ ਸਦਨ ਤੋਂ ਵਾਕ ਆਊਟ ਕਰ ਦਿੱਤਾ। ਸਿਫਰ ਕਾਲ 'ਚ ਕਾਂਗਰਸ ਮੈਂਬਰ ਕੇ. ਸੁਰੇਸ਼ ਨੇ ਇਸ ਮੁੱਦੇ ਨੂੰ ਚੁੱਕਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ 'ਚ 6 ਮਹੀਨੇ ਪਹਿਲਾਂ ਧਾਰਾ-370 ਨੂੰ ਖਤਮ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਇਸ ਸਦਨ ਦੇ ਬਜ਼ੁਰਗ ਮੈਂਬਰ ਫਾਰੂਕ ਅਬਦੁੱਲਾ, ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲਾ ਅਤੇ ਹੋਰ ਨੇਤਾਵਾਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ। ਸੁਰੇਸ਼ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਪਿਛਲੇ 3 ਸੈਸ਼ਨ ਤੋਂ ਸੰਸਦ 'ਚ ਨਹੀਂ ਆ ਸਕੇ ਹਨ। ਸਦਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਦੇ ਇੱਥੇ ਹਾਜ਼ਰੀ ਦੇ ਅਧਿਕਾਰ ਨੂੰ ਯਕੀਨੀ ਕੀਤਾ ਜਾਵੇ। 

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਦਰਮਿਆਨ ਸਿਫਰ ਕਾਲ 'ਚ ਵਿਸ਼ੇ ਚੁੱਕਣ ਲਈ ਇਕ ਹੋਰ ਮੈਂਬਰ ਦਾ ਨਾਮ ਲਿਆ। ਸੁਰੇਸ਼ ਨੇ ਅੱਗੇ ਬੋਲਣ ਦੀ ਆਗਿਆ ਮੰਗੀ ਅਤੇ ਉਨ੍ਹਾਂ ਨੂੰ ਆਗਿਆ ਨਾ ਮਿਲਣ 'ਤੇ ਕਾਂਗਰਸ ਦੇ ਨਾਲ- ਨਾਲ ਨੈਸ਼ਨਲ ਕਾਨਫਰੰਸ, ਮਾਕਪਾ ਅਤੇ ਦਰਮੁਕ ਦੇ ਮੈਂਬਰ ਆਸਨ ਦੇ ਨੇੜੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਸੁਰੇਸ਼ ਆਪਣੀ ਸੀਟ 'ਤੇ ਹੀ ਖੜ੍ਹੇ ਹੋ ਕੇ ਗੱਲ ਪੂਰੀ ਕਰਨ ਦੀ ਆਗਿਆ ਮੰਗਦੇ ਰਹੇ। ਇਸ ਦਰਮਿਆਨ ਲੋਕ ਸਭਾ ਸਪੀਕਰ ਨੇ ਹੋਰ ਮੈਂਬਰਾਂ ਨੂੰ ਗੱਲ ਰੱਖਣ ਦਾ ਮੌਕਾ ਦਿੱਤਾ ਅਤੇ ਰੌਲੇ-ਰੱਪੇ ਵਿਚਾਲੇ ਹੀ ਵੱਖ-ਵੱਖ ਮੈਂਬਰਾਂ ਨੇ ਆਪਣੇ-ਆਪਣੇ ਖੇਤਰਾਂ ਨਾਲ ਸੰਬੰਧ ਮਹੱਤਵਪੂਰਨ ਮੁੱਦੇ ਚੁੱਕੇ। ਇਸ ਤੋਂ ਬਾਅਦ ਕਾਂਗਰਸ ਮੈਂਬਰ ਅਧੀਰ ਰੰਜਨ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ 3 ਸਾਬਕਾ ਮੁੱਖ ਮੰਤਰੀ ਪਿਛਲੇ 6 ਮਹੀਨੇ ਤੋਂ ਹਿਰਾਸਤ ਵਿਚ ਹਨ ਅਤੇ ਇਹ ਗੈਰ-ਕਾਨੂੰਨੀ ਹੈ। ਸਾਡੇ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਵੀ ਸਰਕਾਰ ਇਸ 'ਤੇ ਧਿਆਨ ਨਹੀਂ ਦੇ ਰਹੀ, ਅਸੀਂ ਸਦਨ ਤੋਂ ਵਾਕ ਆਊਟ ਕਰ ਰਹੇ ਹਾਂ।


author

Tanu

Content Editor

Related News