ਕਿਸਾਨਾਂ ਦਾ ਐਲਾਨ, ‘ਮਈ 'ਚ ਸੰਸਦ ਤੱਕ ਪੈਦਲ ਮਾਰਚ, 10 ਅਪ੍ਰੈਲ ਨੂੰ ਬੰਦ ਕਰਣਗੇ ਐਕਸਪ੍ਰੈਸ-ਵੇਅ’

03/31/2021 9:36:58 PM

ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ (SKM) ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨ ਮਈ ਵਿੱਚ ਸਸੰਦ ਤੱਕ ਪੈਦਲ ਮਾਰਚ ਕਰਣਗੇ। ਸੰਯੁਕਤ ਕਿਸਾਨ ਮੋਰਚਾ ਨੇ ਅਗਲੇ 2 ਮਹੀਨਿਆਂ ਲਈ ਆਪਣੀਆਂ ਯੋਜਨਾਵਾਂ ਦਾ ਐਲਾਨ ਕਰਦੇ ਹੋਏ ਕਿਹਾ, ‘ਸੰਯੁਕਤ ਕਿਸਾਨ ਮੋਰਚਾ ਦੀ ਕੱਲ ਬੈਠਕ ਹੋਈ ਸੀ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਕਿਸਾਨ ਸੰਸਦ ਤੱਕ ਮਾਰਚ ਕਰਣਗੇ। ਮਾਰਚ ਦੀ ਤਾਰੀਖ਼ ਹੁਣ ਤੱਕ ਤੈਅ ਨਹੀਂ ਹੋਈ ਹੈ।’ ਕਿਸਾਨ ਨੇਤਾ ਗੁਰਨਾਮ ਸਿੰਘ ਚਢੂਨੀ ਨੇ ਕਿਹਾ, ‘ਇਸ ਵਿੱਚ ਨਾ ਸਿਰਫ ਕਿਸਾਨਾਂ ਨੂੰ, ਸਗੋਂ ਔਰਤਾਂ, ਬੇਰੁਜ਼ਗਾਰ ਵਿਅਕਤੀਆਂ ਅਤੇ ਮਜ਼ਦੂਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਜੋ ਅੰਦੋਲਨ ਦਾ ਸਮਰਥਨ ਕਰ ਰਹੇ ਹਨ।’

ਇਹ ਵੀ ਪੜ੍ਹੋ- ਫੌਜ ਨੂੰ ਤਾਜ਼ਾ ਦੁੱਧ ਸਪਲਾਈ ਕਰਨ ਵਾਲੇ ਮਿਲਟਰੀ ਫਾਰਮ 132 ਸਾਲ ਬਾਅਦ ਹੋਏ ਬੰਦ

‘ਸ਼ਾਂਤੀਪੂਰਨ ਢੰਗ ਨਾਲ ਕੱਢਿਆ ਜਾਵੇਗਾ ਮਾਰਚ’
ਚਢੂਨੀ ਨੇ ਕਿਹਾ ਕਿ ਮਾਰਚ ‘ਸ਼ਾਂਤੀਪੂਰਨ ਢੰਗ’ ਨਾਲ ਕੱਢਿਆ ਜਾਵੇਗਾ ਅਤੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਕਿ ‘26 ਜਨਵਰੀ ਨੂੰ ਜੋ ਘਟਨਾ ਹੋਈ ਸੀ, ਉਹ ਦੁਬਾਰਾ ਨਾ ਹੋਵੇ।’ ਨੇਤਾਵਾਂ ਨੇ ਸੰਸਦ ਮਾਰਚ ਵਿੱਚ ਪੁਲਸ ਕਾਰਵਾਈ ਹੋਣ 'ਤੇ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਣ ਲਈ ਇੱਕ ਕਮੇਟੀ ਬਣਾਉਣ ਸਬੰਧੀ ਆਪਣੀ ਯੋਜਨਾ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ, ‘ਪ੍ਰਦਰਸ਼ਨਕਾਰੀਆਂ ਨੂੰ ਸਪੱਸ਼ਟ ਕਰ ਦਿੱਤਾ ਜਾਵੇਗਾ ਕਿ ਸੰਯੁਕਤ ਕਿਸਾਨ ਮੋਰਚਾ ਹਰ ਤਰ੍ਹਾਂ ਦੀ ਹਿੰਸਾ ਦੀ ਨਿੰਦਾ ਕਰਦਾ ਹੈ। ਇਸ ਲਈ ਪ੍ਰਦਰਸ਼ਨਕਾਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਵੱਲੋਂ ਜਾਇਦਾਦ ਨੂੰ ਕੋਈ ਨੁਕਸਾਨ ਹੋਇਆ ਹੈ, ਤਾਂ ਉਨ੍ਹਾਂ ਨੂੰ ਜੁਰਮਾਨਾ ਦੇਣਾ ਹੋਵੇਗਾ।’

ਇਹ ਵੀ ਪੜ੍ਹੋ- ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ

‘10 ਅਪ੍ਰੈਲ ਨੂੰ KMP ਐਕਸਪ੍ਰੈਸ-ਵੇਅ ਬੰਦ ਕਰਣਗੇ’
ਕਿਸਾਨ ਨੇਤਾਵਾਂ ਨੇ 10 ਅਪ੍ਰੈਲ ਨੂੰ 24 ਘੰਟੇ ਲਈ ਕੁੰਡਲੀ-ਮਾਨੇਸਰ-ਪਲਵਾਨ ਐਕਸਪ੍ਰੈਸ-ਵੇਅ ਨੂੰ ਬੰਦ ਕਰਣ ਦਾ ਵੀ ਐਲਾਨ ਕੀਤਾ। ਇੱਕ ਹੋਰ ਕਿਸਾਨ ਨੇਤਾ ਨੇ ਕਿਹਾ, ‘ਅਸੀ KMP ਐਕਸਪ੍ਰੈਸ-ਵੇਅ ਨੂੰ 10 ਅਪ੍ਰੈਲ ਨੂੰ 24 ਘੰਟੇ ਲਈ ਬੰਦ ਕਰਾਂਗੇ। ਜੋ ਕਿ 10 ਅਪ੍ਰੈਲ ਨੂੰ ਦੁਪਹਿਰ 11 ਵਜੇ ਤੋਂ ਅਗਲੇ ਦਿਨ ਦੁਪਹਿਰ 11 ਵਜੇ ਤੱਕ ਹੋਵੇਗਾ। ਅਸੀਂ ਅਜਿਹਾ ਇਸ ਲਈ ਕਰਾਂਗੇ ਕਿਉਂਕਿ ਸਰਕਾਰ ਸਾਡੀ ਨਹੀਂ ਸੁਣ ਰਹੀ ਹੈ। ਇਹ ਸੋ ਰਹੀ ਹੈ। ਇਸ ਸਰਕਾਰ ਨੂੰ ਜਗਾਉਣਾ ਹੈ।’ ਅੰਦੋਲਨ ਦੌਰਾਨ ਜਿਨ੍ਹਾਂ ਕਿਸਾਨਾਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਸਨਮਾਨ ਵਿੱਚ 6 ਮਈ ਨੂੰ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਅੰਬੇਡਕਰ ਜਯੰਤੀ ਅਤੇ ਮਜ਼ਦੂਰ ਦਿਵਸ ਮਨਾਉਣ ਲਈ ਵੱਖ-ਵੱਖ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News