ਸੁਲਤਾਨਪੁਰ 'ਚ ਵੱਡੀ ਵਾਰਦਾਤ, 2 ਕਿਸਾਨਾਂ ਦਾ ਗੋਲੀ ਮਾਰ ਕੇ ਕਤਲ

Wednesday, Jul 05, 2023 - 09:12 AM (IST)

ਸੁਲਤਾਨਪੁਰ 'ਚ ਵੱਡੀ ਵਾਰਦਾਤ, 2 ਕਿਸਾਨਾਂ ਦਾ ਗੋਲੀ ਮਾਰ ਕੇ ਕਤਲ

ਸੁਲਤਾਨਪੁਰ (ਭਾਸ਼ਾ)- ਸੁਲਤਾਨਪੁਰ ਤੋਂ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸੁਲਤਾਨਪੁਰ ਜ਼ਿਲ੍ਹੇ ਦੇ ਅਖੰਡ ਨਗਰ ਥਾਣਾ ਖੇਤਰ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਆਪਣੇ ਖੇਤਾਂ ’ਚ ਸਿੰਚਾਈ ਕਰ ਰਹੇ ਦੋ ਕਿਸਾਨਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਨੇ ਸੁਪਰਮਾਰਕੀਟਾਂ 'ਚ ਪਲਾਸਟਿਕ ਬੈਗਾਂ ਦੀ ਵਰਤੋਂ 'ਤੇ ਲਾਈ ਪਾਬੰਦੀ 

ਪੁਲਸ ਦੇ ਸੁਪਰਡੈਂਟ ਸੋਮੇਨ ਨੇ ਮੰਗਲਵਾਰ ਨੂੰ ਦੱਸਿਆ ਕਿ ਕਿਸਾਨ ਧਰਮਰਾਜ ਮੌਰਿਆ (60) ਅਤੇ ਵਿਜੇ ਕੁਮਾਰ ਰਾਜਭਰ (45) ਦਾ ਸੋਮਵਾਰ ਦੇਰ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤੀ ਗਿਆ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਮੌਕੇ ’ਤੇ ਪਹੁੰਚ ਗਏ ਪਰ ਉਦੋਂ ਤੱਕ ਸ਼ਰਾਰਤੀ ਅਨਸਰਾਂ ਉੱਥੋਂ ਫ਼ਰਾਰ ਹੋ ਚੁੱਕੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਪੁਰਾਣੀ ਰੰਜਿਸ਼ ਕਾਰਨ ਹੋਏ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News