ਜ਼ਿਲ੍ਹਾ ਪ੍ਰਸ਼ਾਸਨ ਨਾਲ ਬੈਠਕ ਰਹੀਂ ਬੇਨਤੀਜਾ, ਕਿਸਾਨਾਂ ਨੇ ਡੀ.ਸੀ ਦਫਤ਼ਰ ਅੱਗੇ ਲਾਇਆ ਡੇਰਾ

Tuesday, Sep 07, 2021 - 09:22 PM (IST)

ਜ਼ਿਲ੍ਹਾ ਪ੍ਰਸ਼ਾਸਨ ਨਾਲ ਬੈਠਕ ਰਹੀਂ ਬੇਨਤੀਜਾ, ਕਿਸਾਨਾਂ ਨੇ ਡੀ.ਸੀ ਦਫਤ਼ਰ ਅੱਗੇ ਲਾਇਆ ਡੇਰਾ

ਕਰਨਾਲ - ਕਰਨਾਲ ਵਿੱਚ ਮੰਗਲਵਾਰ ਨੂੰ ਮਹਾਪੰਚਾਇਤ ਕਰਨ ਅਤੇ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਲਈ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਦੇ ਇਕੱਠੇ ਹੋਣ ਦੇ ਮੱਦੇਨਜ਼ਰ ਕਿਸਾਨਾਂ ਦੇ 11 ਨੇਤਾਵਾਂ ਦੇ ਇੱਕ ਵਫ਼ਦ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਗੱਲਬਾਤ ਲਈ ਬੁਲਾਇਆ ਪਰ ਇਹ ਗੱਲਬਾਤ ਫੇਲ ਸਾਬਤ ਰਹੀ। ਜਿਸ ਤੋਂ ਬਾਅਦ ਕਿਸਾਨਾਂ ਨੇ ਡੀ.ਸੀ. ਦਫਤ਼ਰ ਦਾ ਰੁਖ਼ ਕੀਤਾ। 

ਇਹ ਵੀ ਪੜ੍ਹੋ - ਬੈਂਗਲੁਰੂ 'ਚ ਸਿਰਫ ਤਿੰਨ ਦਿਨ ਜਨਤਕ ਤੌਰ 'ਤੇ ਗਣੇਸ਼ ਉਤਸਵ ਮਨਾਉਣ ਦੀ ਮਨਜ਼ੂਰੀ

ਕਰਨਾਲ ਵਿੱਚ ਕਿਸਾਨਾਂ ਨੂੰ ਜ਼ਿਲ੍ਹਾ ਮੁੱਖ ਦਫ਼ਤਰ ਤੱਕ ਪੁੱਜਣ ਤੋਂ ਰੋਕਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ ਗਈ। ਇਸ ਤੋਂ ਨਾਰਾਜ਼ ਕਿਸਾਨਾਂ ਨੇ ਡੀ.ਸੀ. ਦਫ਼ਤਰ ਦੇ ਬਾਹਰ ਡੇਰਾ ਪਾ ਦਿੱਤਾ ਹੈ। ਉਥੇ ਹੀ ਕਰਨਾਲ ਪ੍ਰਸ਼ਾਸਨ ਮਹਾਪੰਚਾਇਤ ਰੋਕਣ 'ਤੇ ਅੜਿਆ ਹੋਇਆ ਹੈ।

ਕਰਨਾਲ ਵਿੱਚ ਕਿਸਾਨਾਂ ਦਾ ਸ਼ਾਂਤਮਈ ਮਾਰਚ ਹੁਣ ਗੁੱਸੇ ਵਿੱਚ ਬਦਲ ਗਿਆ ਹੈ। ਪ੍ਰਸ਼ਾਸਨ ਨਾਲ ਗੱਲਬਾਤ ਨਾਕਾਮ ਹੋਣ ਤੋਂ ਬਾਅਦ ਸਕੱਤਰੇਤ ਦਾ ਘਿਰਾਓ ਕਰਨ ਆਏ ਕਿਸਾਨਾਂ 'ਤੇ ਪਾਣੀ ਦੀਆਂ ਤੋਪਾਂ ਚਲਾਈਆਂ ਜਾ ਰਹੀਆਂ ਹਨ। ਇੱਥੇ ਹਾਲਾਤ ਤਣਾਅਪੂਰਨ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨ ਵਿੱਚ ਸ਼ਾਮਲ ਕਿਸਾਨਾਂ ਨੇ ਸਕੱਤਰੇਤ ਵਿੱਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਕਾਰਵਾਈ ਕੀਤੀ।

ਇਹ ਵੀ ਪੜ੍ਹੋ - ਮੋਦੀ ਕੈਬਨਿਟ ਦੀ ਬੈਠਕ, ਕਿਸਾਨਾਂ ਨੂੰ ਲੈ ਕੇ ਹੋ ਸਕਦਾ ਹੈ ਵੱਡਾ ਐਲਾਨ

ਦੱਸ ਦਈਏ ਕਿ ਕਿਸਾਨਾਂ 'ਤੇ 28 ਅਗਸਤ ਨੂੰ ਹੋਏ ਪੁਲਸ ਦੇ ਕਥਿਤ ਲਾਠੀਚਾਰਜ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਮਹਾਪੰਚਾਇਤ ਕਰਨ ਲਈ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਦਰਸ਼ਨ ਪਾਲ, ਯੋਗੇਂਦਰ ਯਾਦਵ ਅਤੇ ਗੁਰਨਾਮ ਸਿੰਘ ਚਢੂਨੀ ਸਮੇਤ ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਦੇ ਕਈ ਸੀਨੀਅਰ ਨੇਤਾ ਕਰਨਾਲ ਪੁੱਜੇ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News