ਖੇਤੀ ਕਾਨੂੰਨਾਂ ’ਤੇ ਰੇੜਕਾ, ਕਿਸਾਨ ਆਗੂਆਂ ਅਤੇ ਕੇਂਦਰ ਵਿਚਾਲੇ ਬੈਠਕ ਸ਼ੁਰੂ

Monday, Jan 04, 2021 - 02:16 PM (IST)

ਖੇਤੀ ਕਾਨੂੰਨਾਂ ’ਤੇ ਰੇੜਕਾ, ਕਿਸਾਨ ਆਗੂਆਂ ਅਤੇ ਕੇਂਦਰ ਵਿਚਾਲੇ ਬੈਠਕ ਸ਼ੁਰੂ

ਨਵੀਂ ਦਿੱਲੀ— ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ ਅੱਜ ਯਾਨੀ ਕਿ 4 ਜਨਵਰੀ ਨੂੰ 7ਵੇਂ ਦੌਰ ਦੀ ਗੱਲਬਾਤ ਹੋ ਰਹੀ ਹੈ। ਵਿਗਿਆਨ ਭਵਨ ’ਚ ਇਕ ਵਾਰ ਫਿਰ ਤੋਂ 40 ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਤਿੰਨ ਮੰਤਰੀਆਂ ਵਿਚਾਲੇ ਕਿਸਾਨੀ ਮੁੱਦੇ ’ਤੇ ਗੱਲਬਾਤ ਹੋ ਰਹੀ ਹੈ। ਅੱਜ ਦੀ ਬੈਠਕ ’ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲ ਮੰਤਰੀ ਪਿਊਸ਼ ਅਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਮੌਜੂਦ ਹਨ। 

PunjabKesari

ਖੇਤੀ ਕਾਨੂੰਨਾਂ ਅਤੇ ਐੱਮ. ਐੱਸ. ਪੀ. ਨੂੰ ਲੈ ਕੇ ਰੇੜਕਾ ਬਰਕਰਾਰ ਹੈ। ਅੱਜ ਦੀ ਬੈਠਕ ’ਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਕਾਨੂੰਨੀ ਗਰੰਟੀ ਦੀ ਮੰਗ ’ਤੇ ਮੰਥਨ ਹੋਵੇਗਾ। ਪਿਛਲੀ ਬੈਠਕ 30 ਦਸੰਬਰ 2020 ਨੂੰ ਹੋਈ ਸੀ, ਜਿਸ ’ਚ ਪਰਾਲੀ ਦੇ ਮੁੱਦੇ ਅਤੇ ਬਿਜਲੀ ਸੋਧ ਕਾਨੂੰਨ ’ਤੇ ਸਹਿਮਤੀ ਬਣੀ ਸੀ। ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੇ ਮਿ੍ਰਤਕ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦੀ ਵੀ ਮੰਗ ਕੀਤੀ ਹੈ। 

PunjabKesari

ਦੱਸ ਦੇਈਏ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦਾ ਅੰਦੋਲਨ ਅੱਜ 40ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਕੜਾਕੇ ਦੀ ਠੰਡ ਅਤੇ ਮੀਂਹ ਦੇ ਬਾਵਜੂਦ ਕਿਸਾਨ ਸੜਕਾਂ ’ਤੇ ਡਟੇ ਹੋਏ ਹਨ। ਓਧਰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਉਹ ਅੱਜ ਦੀ ਬੈਠਕ ਨੂੰ ਲੈ ਕੈ ਆਸਵੰਦ ਹਨ, ਉਮੀਦ ਹੈ ਕਿ ਸਕਾਰਾਤਮਕ ਨਤੀਜੇ ਆਉਣਗੇ। ਉਨ੍ਹਾਂ ਕਿਹਾ ਕਿ ਜੋ ਵੀ ਫ਼ੈਸਲਾ ਹੋਵੇਗਾ, ਉਹ ਦੇਸ਼ ਅਤੇ ਕਿਸਾਨਾਂ ਦੇ ਹਿੱਤ ’ਚ ਹੋਵੇਗਾ। 

PunjabKesari


author

Tanu

Content Editor

Related News