''ਬਾਰਡਰ'' ''ਤੇ ਸੰਘਰਸ਼ ਕਰਨ ਵਾਲੇ ਕਿਸਾਨ ਨਹੀਂ ਭੁੱਲੇ ਪ੍ਰਮਾਤਮਾ ਦੀ ਅਰਦਾਸ

Friday, Jan 22, 2021 - 11:58 AM (IST)

''ਬਾਰਡਰ'' ''ਤੇ ਸੰਘਰਸ਼ ਕਰਨ ਵਾਲੇ ਕਿਸਾਨ ਨਹੀਂ ਭੁੱਲੇ ਪ੍ਰਮਾਤਮਾ ਦੀ ਅਰਦਾਸ

‘ਟਰੈਕਟਰ-ਟਰਾਲੀਆਂ ਵਿਚ ਬੈਠ ਕੇ ਲੋਕ ਕਰ ਰਹੇ ਹਨ ਆਪਣੇ-ਆਪਣੇ ਪ੍ਰਮਾਤਮਾ ਨੂੰ ਯਾਦ’
ਨਵੀਂ ਦਿੱਲੀ (ਅਰਚਨਾ)- ਸਿੰਘੂ ਅਤੇ ਟਿਕਰੀ ਬਾਰਡਰ ’ਤੇ ਬੈਠੇ ਕਿਸਾਨ ਆਪਣੇ ਸੰਘਰਸ਼ ਵਿਚ ਪ੍ਰਮਾਤਮਾ ਨੂੰ ਯਾਦ ਕਰਨਾ ਵੀ ਨਹੀਂ ਭੁੱਲੇ ਹਨ। ਘਰ, ਪਰਿਵਾਰ ਅਤੇ ਸੁੱਖ ਸਹੂਲਤਾਂ ਤੋਂ ਦੂਰ ਟਰੈਕਟਰ ਅਤੇ ਟਰਾਲੀਆਂ ਵਿਚ ਬੈਠੇ ਨੌਜਵਾਨ ਤੋਂ ਲੈ ਕੇ ਬਜ਼ੁਰਗ ਦਿਨ ਵਿਚ ਨਿਤਨੇਮ ਮੁਤਾਬਕ ਸਿਮਰਨ ਕਰਦੇ ਹਨ। ਲੋਕ ਆਪਣੇ-ਆਪਣੇ ਧਰਮ ਅਨੁਸਾਰ ਪੂਜਾ-ਪਾਠ ਕਰ ਰਹੇ ਹਨ। ਕੋਈ ਜਪੁਜੀ ਸਾਹਿਬ ਦਾ ਜਾਪ ਕਰ ਰਿਹਾ ਹੈ, ਤਾਂ ਕੋਈ ਨਾਮਧਾਰੀ ਗੁਰੂ ਦਾ ਨਾਮ ਲੈ ਕੇ ਧਰਮ ਨਿਭਾਅ ਰਿਹਾ ਹੈ। ਕੋਈ ਰਹਿਰਾਸ ਦਾ ਪਾਠ ਕਰ ਰਿਹਾ ਹੈ, ਤਾਂ ਕੁਝ ਬਾਰਡਰ ’ਤੇ ਨਾਨਕ ਹੱਟ ਬਣਾ ਕੇ ਸਿਮਰਨ ਕਰ ਰਹੇ ਹੈ। ਕੋਈ ਮੰਤਰ ਉਚਾਰਣ ਕਰ ਕੇ ਸੰਘਰਸ਼ ਨੂੰ ਮਜ਼ਬੂਤ ਬਣਾਉਣ ਵਿਚ ਲੱਗਾ ਹੋਇਆ ਹੈ। ਇੰਝ ਹੀ ਔਰਤਾਂ ਵੀ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਬਾਰਡਰ ’ਤੇ ਲੋਕਾਂ ਲਈ ਖਾਣਾ ਪਕਾਉਣ ਨੂੰ ਹੀ ਪ੍ਰਮਾਤਮਾ ਦਾ ਪ੍ਰਸਾਦ ਬਨਾਉਣਾ ਮੰਨ ਕੇ ਸੇਵਾ ਕਰ ਰਹੀਆਂ ਹਨ।

ਔਰਤਾਂ ਬੱਚਿਆਂ ਨੂੰ ਗੋਦ ਵਿਚ ਲਏ ਅਰਦਾਸ ਕਰ ਕੇ ਲੈਂਦੀਆਂ ਹਨ। ਹਾਲਾਂਕਿ ਕੁਝ ਲੋਕ ਕਿਸਾਨਾਂ ਦੇ ਸੰਘਰਸ਼ ਨੂੰ ਅੱਗੇ ਵਧਾਉਣ ਨੂੰ ਹੀ ਭਗਤੀ ਮੰਨ ਕੇ ਚੱਲ ਰਹੇ ਹਨ। ਕਿਸਾਨ ਅੰਦੋਲਨ ਨੂੰ 58 ਦਿਨਾਂ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੈ। ਲੱਖਾਂ ਦੀ ਤਾਦਾਦ ਵਿਚ ਕਿਸਾਨ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਕੱਢਣ ਦੀਆਂ ਤਿਆਰੀਆਂ ਕਰ ਰਹੇ ਹਨ। ਪੰਜਾਬ ਅਤੇ ਹਰਿਆਣਾ ਤੋਂ ਵੀ ਟਰੈਕਟਰ ਅਤੇ ਲੋਕ ਬਾਰਡਰ ’ਤੇ ਪਹੁੰਚਣ ਦੀਆਂ ਤਿਆਰੀਆਂ ਕਰ ਰਹੇ ਹਨ ਪਰ ਇਸ ਸਭ ਵਿਚਕਾਰ ਬਾਰਡਰ ’ਤੇ ਸਵੇਰ ਦੇ ਸਮੇਂ ਰੋਜ਼ਾਨਾ ਪੂਜਾ-ਪਾਠ ਅਤੇ ਅਰਦਾਸ ਹੁੰਦੀ ਹੈ।

PunjabKesariਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਧੂਮਧਾਮ ਨਾਲ ਮਨਾਇਆ
ਭਾਰਤੀ ਕਿਸਾਨ ਯੂਨੀਅਨ ਦੀ ਨੇਤਾ ਹਰਿੰਦਰ ਕੌਰ ਬਿੰਦੂ ਦਾ ਕਹਿਣਾ ਹੈ ਕਿ ਬਾਰਡਰ ’ਤੇ ਹੀ ਗੁਰਪੁਰਬ ਵੀ ਮਨਾਇਆ। ਸਾਰੇ ਧਰਮਾਂ ਦੇ ਲੋਕਾਂ ਨੇ ਸ਼ਰਧਾ ਨਾਲ ਇਸ ਵਿਚ ਹਿੱਸਾ ਲਿਆ ਸੀ। ਲੋਹੜੀ ਦਾ ਤਿਉਹਾਰ ਵੀ ਸਾਰਿਆਂ ਨੇ ਮਿਲ ਕੇ ਮਨਾਇਆ ਸੀ। ਭਾਵੇਂ ਸਭ ਲੋਕ ਘਰਾਂ ਤੋਂ ਦੂਰ ਹਨ ਪਰ ਆਪਣੇ ਰੀਤੀ-ਰਿਵਾਜਾਂ ਤੋਂ ਦੂਰ ਨਹੀਂ ਹੋਏ ਹਨ। ਇੱਥੇ ਸਭ ਇਕ-ਦੂਜੇ ਦੇ ਧਰਮ ਅਤੇ ਰੀਤੀ ਰਿਵਾਜ਼ ਦਾ ਭਰਪੂਰ ਸਤਿਕਾਰ ਕਰਦੇ ਹਨ। ਸਭ ਇਕ ਹੋ ਕੇ ਕਾਲੇ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਹਨ ਅਤੇ ਇਕ-ਦੂਜੇ ਦੇ ਧਰਮ ਅਤੇ ਰਿਵਾਜ਼ਾਂ ਨੂੰ ਵੀ ਅਪਣਾ ਰਹੇ ਹਨ। ਇੱਥੇ ਮੰਦਰ, ਗੁਰਦੁਆਰੇ ਜਾਂ ਮਸਜ਼ਿਦਾਂ ਤਾਂ ਬਣਾਈਆਂ ਹਨ ਪਰ ਸਭ ਆਪਣੇ-ਆਪਣੇ ਪ੍ਰਮਾਤਮਾ ਨੂੰ ਮਨ ਵਿਚ ਯਾਦ ਕਰ ਰਹੇ ਹਨ।

‘ਮਨੁੱਖੀ ਸੇਵਾ ਹੀ ਸਭ ਤੋਂ ਵੱਡਾ ਤਪ’
ਕਿਸਾਨ ਨੇਤਾ ਪਰਮਜੀਤ ਪੰਮੀ ਪਿਥੋਂ ਦਾ ਕਹਿਣਾ ਹੈ ਕਿ ਪ੍ਰਮਾਤਮਾ ਇਹੀ ਕਹਿੰਦੇ ਹਨ ਕਿ ਮਨੁੱਖੀ ਸੇਵਾ ਕਰੋ ਇਹੀ ਸਭ ਤੋਂ ਵੱਡਾ ਤਪ ਹੈ। ਔਰਤਾਂ ਘਰਾਂ ਤੋਂ ਦੂਰ ਬਾਰਡਰ ’ਤੇ ਭੁੱਖਿਆਂ ਨੂੰ ਖਾਣਾ ਖੁਆ ਕੇ, ਕੱਪੜੇ ਧੋਹ ਕੇ, ਬੱਚਿਆਂ ਨੂੰ ਸੰਭਾਲ ਕੇ ਹੀ ਨਹੀਂ, ਸਗੋਂ ਸੰਘਰਸ਼ ਤੇਜ਼ ਕਰਨ ਲਈ ਬੈਠਕਾਂ ਕਰ ਕੇ ਧਰਮ ਨਿਭਾਅ ਰਹੀਆਂ ਹਨ ਅਤੇ ਮਨ ਵਿਚ ਪ੍ਰਮਾਤਮਾ ਦਾ ਸਿਮਰਨ ਵੀ ਕਰ ਰਹੀਆਂ ਹਨ। ਪ੍ਰਮਾਤਮਾ ਨੂੰ ਯਾਦ ਕਰਨ ਲਈ ਦਿਖਾਵੇ ਦੀ ਜ਼ਰੂਰਤ ਨਹੀਂ ਹੈ।

‘ਹਰ ਇਨਸਾਨ ਵਿਚ ਹੈ ਪ੍ਰਮਤਾਮਾ’ : ਦੰਦਾਂ ਦੇ ਡਾਕਟਰ ਨਵਕਿਰਨ ਦਾ ਕਹਿਣਾ ਹੈ ਕਿ ਬਾਰਡਰ ’ਤੇ ਲੋਕ ਟਰੈਕਟਰ-ਟਰਾਲੀਆਂ ਵਿਚ ਬੈਠ ਕੇ ਪਾਠ ਕਰਦੇ ਹਨ। ਰਾਤ ਦੋ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਵਾਹਿਗੁਰੂ ਨੂੰ ਬਹੁਤ ਸਾਰੇ ਲੋਕ ਉਸੇ ਤਰ੍ਹਾਂ ਪੂਜਦੇ ਹਨ ਜਿਵੇਂ ਗੁਰਦੁਆਰਿਆਂ ਵਿਚ ਅਰਦਾਸ ਕੀਤੀ ਜਾਂਦੀ ਹੈ।

PunjabKesari‘ਰੋਜ਼ਾਨਾ ਕਰਦੇ ਹਨ ਸਿਮਰਨ’
ਪੰਜਾਬ ਦੇ ਰਾਮਪੁਰਾ ਫੂਲ ਬਲਾਕ ਤੋਂ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਲਈ ਟਿਕਰੀ ਬਾਰਡਰ ’ਤੇ ਆਏ 39 ਸਾਲਾ ਗੁਰਪ੍ਰੀਤ ਸਿੰਘ ਰਾਧਾਸਵਾਮੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਦਾ ਕਿਸਾਨ ਇਸ ਸਮੇਂ ਸੜਕਾਂ ’ਤੇ ਹੈ। ਸਰਕਾਰ ਕਿਸਾਨਾਂ ਦੀ ਮੰਗ ਸੁਣਨ ਲਈ ਤਿਆਰ ਨਹੀਂ ਹੈ। ਅਜਿਹੇ ਵਿਚ ਦੇਸ਼ ਦੇ ਅੰਨਦਾਤਾ ਦਾ ਸਾਥ ਦੇਣਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ ਅਤੇ ਉਹ ਸਾਥ ਦੇਣ ਲਈ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਬਾਰਡਰ ’ਤੇ ਬੈਠੇ ਹਨ। ਬਾਰਡਰ ’ਤੇ ਵੀ ਉਹ ਨਿਯਮਾਂ ਮੁਤਾਬਕ ਪੰਜ ਬਾਣੀਆਂ ਦਾ ਸਿਮਰਨ ਜ਼ਰੂਰ ਕਰਦੇ ਹਨ। ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ 6 ਨਾਮਧਾਰੀ ਸਾਥੀ ਵੀ ਬਾਰਡਰ ’ਤੇ ਇਕੱਠੇ ਹੀ ਨਾਮ ਲੈ ਕੇ ਪ੍ਰਾਮਾਤਮਾ ਨੂੰ ਯਾਦ ਕਰਦੇ ਹਨ। ਸਭ ਸਾਥੀ ਇਹੀ ਚਾਹੁੰਦੇ ਹੈ ਕਿ ਸਰਕਾਰ ਕਿਸਾਨਾਂ ਦੀ ਗੱਲ ਸੁਣ ਲਵੇ ਅਤੇ ਸੰਘਰਸ਼ ਛੇਤੀ ਖ਼ਤਮ ਹੋ ਜਾਵੇ ਤਾਂ ਕਿ ਲੋਕ ਘਰਾਂ ਨੂੰ ਪਰਤ ਕੇ ਆਪਣੇ ਸਾਥੀਆਂ ਨਾਲ ਮਿਲ ਸਕਣ। ਪੰਜਾਬ ਤੋਂ ਆਏ 35 ਸਾਲਾ ਭੋਲੇ ਦਾ ਵੀ ਇਹੀ ਕਹਿਣਾ ਹੈ ਕਿ ਬਾਰਡਰ ’ਤੇ ਸਾਰੇ ਧਰਮਾਂ ਦੇ ਲੋਕ ਹਨ ਅਤੇ ਉਹ ਆਪਣੀ ਸ਼ਰਧਾ ਅਨੁਸਾਰ ਆਪਣੇ ਪ੍ਰਮਾਤਮਾ ਦਾ ਸਿਮਰਨ ਕਰ ਲੈਂਦੇ ਹਨ।

PunjabKesari‘ਜਾਪ ਤੋਂ ਬਾਅਦ ਕਰਦੇ ਹਨ ਸੇਵਾ’
ਸੰਗਰੂਰ ਤੋਂ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਟਿਕਰੀ ਬਾਰਡਰ ’ਤੇ ਆਏ ਆਕਾਸ਼ਦੀਪ ਸਿੰਘ ਚੀਮਾ ਨੇ ਬੀ. ਬੀ. ਏ. ਦੀ ਆਨਲਾਈਨ ਪ੍ਰੀਖਿਆ ਵੀ ਬਾਰਡਰ ’ਤੋਂ ਹੀ ਦਿੱਤੀ ਹੈ। ਹਾਲਾਂਕਿ ਆਈਲੈਟਸ ਦੀਆਂ ਪ੍ਰੀਖਿਆਵਾਂ ਨੂੰ ਆਕਾਸ਼ਦੀਪ ਨੇ ਹੋਲਡ ਕਰ ਦਿੱਤਾ ਹੈ ਅਤੇ ਦਿਨ-ਰਾਤ ਕਿਸਾਨਾਂ ਦਾ ਸਾਥ ਦੇੇਣ ਲਈ ਸੇਵਾ ਵਿਚ ਲੱਗੇ ਹੋਏ ਹਨ। 30 ਮਿੰਟ ਤੱਕ ਜਪੁਜੀ ਸਾਹਿਬ ਦਾ ਪਾਠ ਕਰਦੇ ਹਨ। ਟਿਕਰੀ ਬਾਰਡਰ ਦੇ ਪਕੌੜਾ ਚੌਕ ’ਤੇ ਬਣਾਈ ਨਾਨਕ ਹੱਟ ਵਿਚ ਬੈਠ ਕੇ ਪਾਠ ਕਰਦੇ ਹਨ ਅਤੇ ਉਸ ਤੋਂ ਬਾਅਦ ਬਾਰਡਰ ’ਤੇ ਲੋਕਾਂ ਦੀ ਸੇਵਾ ਕਰਦੇ ਹਨ। ਕਦੇ ਉਨ੍ਹਾਂ ਨੂੰ ਖਾਣਾ ਖਵਾਉਂਦੇ ਹਨ ਅਤੇ ਕਦੇ ਬਜ਼ੁਰਗਾਂ ਦੇ ਪੈਰ ਘੁੱਟ ਕੇ ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਆਕਾਸ਼ਦੀਪ ਦਾ ਕਹਿਣਾ ਹੈ ਕਿ ਉਹ ਜਦੋਂ ਆਪਣੇ ਘਰ ਸਨ ਤਦ ਵੀ ਰੋਜ਼ਾਨਾ ਪੂਜਾ ਪਾਠ ਕਰਦੇ ਸਨ ਅਤੇ ਹੁਣ ਬਾਰਡਰ ’ਤੇ ਆ ਕੇ ਵੀ ਰੂਟੀਨ ਨੂੰ ਤੋੜਿਆ ਨਹੀਂ ਹੈ। ਪ੍ਰਮਾਤਮਾ ਸਭ ਜਾਣਦਾ ਹੈ, ਉਸ ਨੂੰ ਪਤਾ ਹੈ ਕਿ ਅੰਨਦਾਤਾ ਇਸ ਸਮੇਂ ਮੁਸ਼ਕਿਲ ਵਿਚ ਹੈ। ਸੰਘਰਸ਼ ਦੇ ਨਾਲ-ਨਾਲ ਜਦੋਂ ਅਸੀਂ ਸਿਮਰਨ ਕਰ ਰਹੇ ਹਾਂ ਤਾਂ ਉਪਰ ਵਾਲਾ ਕਿਸਾਨ ਸੰਘਰਸ਼ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ। ਨਾਨਕ ਹੱਟ ਵਿਚ ਗੁਟਕਾ ਸਾਹਿਬ ਨੂੰ ਸਤਿਕਾਰ ਨਾਲ ਰੱਖਿਆ ਗਿਆ ਹੈ ਅਤੇ ਉਸ ਤੋਂ ਇਲਾਵਾ ਕਈ ਧਾਰਮਿਕ ਕਿਤਾਬਾਂ ਵੀ ਇੱਥੇ ਰੱਖੀਆਂ ਗਈਆਂ ਹਾਂ ਤਾਂ ਕਿ ਲੋਕ ਉਨ੍ਹਾਂ ਨੂੰ ਪੜ੍ਹ ਕੇ ਆਪਣੇ ਤਣਾਅ ਨੂੰ ਦੂਰ ਕਰ ਸਕਣ।


author

DIsha

Content Editor

Related News